ਸੈਲਫ਼ੀ ਲੈਣ ਲਈ ਸਿਪਾਹੀ ਚੜ੍ਹਿਆ ਡਿਪਟੀ ਸੀਐਮ ਦੇ ਹੈਲੀਕਾਪਟਰ 'ਚ, ਪਾਇਲਟ ਨੇ ਕੁਟਿਆ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਵਰਿਆ ਦੇ ਭਾਟਪਾਰ ਰਾਣੀ ਇਲਾਕੇ ਦੇ ਰਤਸਿਆ ਕੋਠੀ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਏ ਡਿਪਟੀ ਸੀਐਮ ਦਿਨੇਸ਼ ਚੰਦਰ ਸ਼ਰਮਾ ਦੇ ਹੈਲੀਕਾਪਟਰ 'ਤੇ ਇਕ ...

Pilot beat constable

ਦੇਵਰਿਆ : ਦੇਵਰਿਆ ਦੇ ਭਾਟਪਾਰ ਰਾਣੀ ਇਲਾਕੇ ਦੇ ਰਤਸਿਆ ਕੋਠੀ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਏ ਡਿਪਟੀ ਸੀਐਮ ਦਿਨੇਸ਼ ਚੰਦਰ ਸ਼ਰਮਾ ਦੇ ਹੈਲੀਕਾਪਟਰ 'ਤੇ ਇਕ ਸਿਪਾਹੀ ਚੜ੍ਹ ਗਿਆ। ਸੈਲਫ਼ੀ ਲੈਣ ਦੇ ਦੌਰਾਨ ਉਸ ਨੂੰ ਪਾਇਲਟ ਨੇ ਵੇਖ ਲਿਆ ਅਤੇ ਥੱਪਡ਼ ਜਡ਼ ਦਿਤਾ। ਸਿਪਾਹੀ ਨਾਲ ਉਸ ਦਾ ਵਿਵਾਦ ਵੀ ਹੋਇਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ ਨੇ ਇਸ ਦੀ ਜਾਂਚ ਸੀਓ ਭਾਟਪਾਰ ਰਾਣੀ ਨੂੰ ਸੌਂਪੀ ਹੈ।

ਭਾਟਪਾਰ ਰਾਣੀ ਇਲਾਕੇ ਦੇ ਬੱਬਨ ਸਿੰਘਵਿਦਿਅਕ ਸੰਸਥਾ ਦੀ ਸਭਾ ਅਤੇ ਅਧਿਆਪਕ ਐਸੋਸੀਏਸ਼ਨ ਦੇ ਇਕੱਠ ਵਿਚ ਹਿੱਸਾ ਲੈਣ ਉਪ ਮੁੱਖ ਮੰਤਰੀ ਦਿਨੇਸ਼ ਚੰਦਰ ਸ਼ਰਮਾ ਐਤਵਾਰ ਨੂੰ ਆਏ ਸਨ। ਸੰਸਥਾ ਕੰਪਲੈਸਕ ਵਿਚ ਹੀ ਹੈਲੀਪੈਡ ਬਣਾਇਆ ਗਿਆ ਸੀ। ਸਾਇਬਰ ਸੈਲ ਵਿਚ ਤੈਨਾਤ ਸਿਪਾਹੀ ਆਲੋਕ ਸਿੰਘ ਦੀ ਸਾਦੇ ਪਹਿਰਾਵੇ ਵਿਚ ਕਿਸੇ ਪੁਆਇੰਟ ਉਤੇ ਡਿਊਟੀ ਲੱਗੀ ਸੀ। ਜਦੋਂ ਸਾਰੇ ਲੋਕ ਪ੍ਰੋਗਰਾਮ ਵਿਚ ਵਿਅਸਤ ਸਨ ਤਾਂ ਉਸੀ ਦੌਰਾਨ ਸਿਪਾਹੀ ਆਲੋਕ ਹੈਲੀਕਾਪਟਰ 'ਤੇ ਚੜ੍ਹ ਕੇ ਸੈਲਫ਼ੀ ਲੈਣ ਲੱਗਾ।  ਕੁੱਝ ਦੂਰ ਖੜੇ ਪਾਇਲਟ ਦੀ ਨਜ਼ਰ ਉਸ ਉਤੇ ਪੈ ਗਈ।

ਪਾਇਲਟ ਨੇ ਉਸ ਨੂੰ ਥੱਪਡ਼ ਜਡ਼ ਦਿਤਾ। ਸਿਪਾਹੀ ਆਲੋਕ ਦੀ ਪਾਇਲਟ ਨਾਲ ਹੱਥੋਪਾਈ ਵੀ ਹੋਈ। ਕਿਸੇ ਤਰ੍ਹਾਂ ਮਾਮਲਾ ਸ਼ਾਂਤ ਹੋਇਆ। ਇਸ ਸਬੰਧ ਵਿਚ ਐਸਪੀ ਐਨ. ਕੋਲਾਂਚੀ ਦਾ ਕਹਿਣਾ ਹੈ ਕਿ ਸਿਪਾਹੀ ਨਿਰਧਾਰਤ ਡਿਊਟੀ ਪੁਆਇੰਟ 'ਤੇ ਨਹੀਂ ਸੀ। ਕਹਾਸੁਣੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜਾਂਚ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।