100 ਉਦਯੋਗਪਤੀਆਂ ਨੂੰ 2019 ਤੱਕ ਜਿੰਨੀ ਮਦਦ ਮਿਲੀ, ਉਸਦਾ 17 ਫ਼ੀ ਸਦੀ ਹੀ ਕਿਸਾਨਾਂ ਨੂੰ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਜਿਆਦਾਤਰ ਯੋਜਨਾਵਾਂ ਦਾ ਲਾਭ ਤਾਂ ਕਿਸਾਨਾਂ ਨੂੰ ਮਿਲ ਹੀ ਨਹੀਂ ਪਾਉਂਦਾ ਹੈ।

varun gandhi

ਨਵੀਂ ਦਿੱਲੀ : ਭਾਜਪਾ ਸੰਸਦ ਮੰਤਰੀ ਵਰੁਣ ਗਾਂਧੀ ਨੇ ਕਿਸਾਨਾਂ ਦੇ ਹਾਲਾਤਾਂ 'ਤੇ ਕਿਹਾ ਹੈ ਕਿ ਦੇਸ਼ ਵਿਚ 100 ਵੱਡੇ ਉਦਯੋਗਪਤੀ ਪਰਵਾਰਾਂ ਨੂੰ 67 ਸਾਲਾਂ ਵਿਚ ਸਰਕਾਰ ਤੋਂ ਜਿੰਨੀ ਆਰਥਿਕ ਮਦਦ ਮਿਲੀ ਹੈ, ਉਸ ਦੇ ਮੁਕਾਬਲੇ ਸਿਰਫ 17 ਫ਼ੀ ਸਦੀ ਹੀ ਕਿਸਾਨਾਂ ਨੂੰ ਮਿਲਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਜਿਆਦਾਤਰ ਯੋਜਨਾਵਾਂ ਦਾ ਲਾਭ ਤਾਂ ਕਿਸਾਨਾਂ ਨੂੰ ਮਿਲ ਹੀ ਨਹੀਂ ਪਾਉਂਦਾ ਹੈ।

ਖ਼ਬਰਾਂ ਮੁਤਾਬਕ ਵਰੁਣ ਗਾਂਧੀ ਦਾ ਕਹਿਣਾ ਹੈ ਕਿ ਸਾਲ 1952 ਤੋਂ ਲੈ ਕੇ 2019 ਤੱਕ ਦੇਸ਼ ਦੇ 100 ਵੱਡੇ ਉਦਯੋਗਪਤੀ ਪਰਵਾਰਾਂ ਨੂੰ ਜਿੰਨਾ ਪੈਸਾ ਦਿਤਾ ਗਿਆ, ਉਸ ਦਾ ਸਿਰਫ 17 ਫ਼ੀ ਸਦੀ ਹੀ ਕੇਂਦਰ ਅਤੇ ਰਾਜ ਦੇ ਕਿਸਾਨਾਂ ਨੂੰ ਆਰਥਿਕ ਮਦਦ ਦੇ ਤੌਰ 'ਤੇ ਮਿਲਿਆ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸ਼ਰਮਨਾਕ ਅੰਕੜਾ ਨਹੀਂ ਹੈ ਤਾਂ ਮੈਨੂੰ ਨਹੀਂ ਪਤਾ ਕਿ ਇਹ ਕੀ ਹੈ। ਵਰੁਣ ਨੇ ਅੱਗੇ ਕਿਹਾ ਕਿ ਸਾਨੂੰ ਇਹ ਸੋਚਣਾ ਪਵੇਗਾ ਕਿ ਦੇਸ਼ ਦੇ ਆਖਰੀ ਆਦਮੀ ਤੱਕ ਕਿਸ ਤਰ੍ਹਾਂ ਪਹੁੰਚਿਆ ਜਾਵੇ।

 


 

ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਾਸ ਲਈ ਪਿੰਡਾਂ ਨੂੰ ਗੋਦ ਲਵੋ, ਅਸੀਂ ਵੀ ਉਹੀ ਕੀਤਾ ਹੈ। ਪਰ ਦੇਖਿਆ ਗਿਆ ਹੈ ਕਿ ਚਾਹੇ ਤੁਸੀਂ ਸੜਕ ਬਣਵਾਓ, ਪੁਲੀ ਬਣਵਾਓ ਜਾਂ ਫਿਰ ਸੌਲਰ ਪੈਨਲ ਲਗਵਾਓ, ਤਾਂ ਵੀ ਲੋਕਾਂ ਦੀ ਆਰਥਿਕ ਹਾਲਤ ਨਹੀਂ ਬਦਲਦੀ। ਸਕੂਲ ਜਾਣ ਵਾਲਿਆਂ ਬੱਚਿਆਂ ਦੀ ਗਿਣਤੀ ਵਿਚ ਵੀ ਬਦਲਾਅ ਨਹੀਂ ਹੁੰਦਾ ਹੈ।