ਦਿੱਲੀ ਵਿਚ ਚਲੇਗਾ 'ਮੋਦੀ ਮੈਜਿਕ' ਜਾਂ ਫਿਰ ਬਣਨਗੇ 'ਕੇਜਰੀਵਾਲ ਸਰਤਾਜ'

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹਨਾਂ ਚੋਣਾਂ ਦੌਰਾਨ 70 ਸੀਟਾਂ 'ਤੇ ਇੱਕ ਗੇੜ 'ਚ ਵੋਟਾਂ ਪੈਣਗੀਆਂ ਅਤੇ...

Arvind kejriwal or narendra modi sheela

ਨਵੀਂ ਦਿੱਲੀ: ਆਖਿਰਕਾਰ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਭਾਰਤੀ ਚੋਣ ਕਮਿਸ਼ਨ ਵੱਲੋਂ 8 ਫਰਵਰੀ ਨੂੰ ਕਰ ਦਿੱਤਾ ਗਿਆ ਹੈ ਜਿਸ ਨੂੰ ਜਿੱਤਣ ਲਈ ਹੁਣ ਤਿੰਨੋਂ ਪਾਰਟੀਆਂ ਯਾਨੀ ਕਿ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਿਆਸਤਦਾਨਾਂ ਵੱਲੋਂ ਆਪਣੀ ਕਿਸਮਤ ਨੂੰ ਅਜ਼ਮਾਇਆ ਜਾ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਇੱਕ ਦੂਜੇ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਹਨਾਂ ਚੋਣਾਂ ਦੌਰਾਨ 70 ਸੀਟਾਂ 'ਤੇ ਇੱਕ ਗੇੜ 'ਚ ਵੋਟਾਂ ਪੈਣਗੀਆਂ ਅਤੇ 14 ਜਨਵਰੀ ਤੋਂ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਅਤੇ ਚੋਣਾਂ ਦਾ ਨਤੀਜਾ 11 ਫਰਵਰੀ ਨੂੰ ਐਲਾਨਿਆ ਜਾਵੇਗਾ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ 2015 ਦੀਆਂ ਚੋਣਾਂ ਦੌਰਾਨ 70 ਸੀਟਾਂ ਵਿਚੋਂ 67 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਕੇ ਵਿਰੋਧੀਆਂ ਨੂੰ ਕਰਾਰੀ ਸੱਟ ਮਾਰੀ ਸੀ।

ਉੱਥੇ ਹੀ ਜੇ ਭਾਜਪਾ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਿਰਫ਼ 3 ਸੀਟਾਂ ‘ਤੇ ਹੀ ਜਿੱਤ ਪ੍ਰਾਪਤ ਕੀਤੀ ਗਈ ਸੀ ਅਤੇ ਕਾਂਗਰਸ 2015 ਦੀਆਂ ਚੋਣਾਂ ਦੌਰਾਨ ਕੋਈ ਵੀ ਸੀਟ ‘ਤੇ ਜਿੱਤ ਹਾਸਿਲ ਨਹੀਂ ਕਰ ਸਕੀ।ਭਾਵੇਂਕਿ ਤਿੰਨੋਂ ਪਾਰਟੀਆਂ ਵੱਲੋਂ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹੁਣ ਇਹ ਤਾਂ ਦਿੱਲੀ ਦੇ ਲੋਕ ਹੀ ਤੈਅ ਕਰਨਗੇ ਕਿ ਉਹਨਾਂ ਵੱਲੋਂ ਦਿੱਲੀ ਦਾ ਤਾਜ ਕਿਸ ਦੇ ਸਿਰ ‘ਤੇ ਸਜਾਇਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।