ਕਾਲਜ ਵਿਚ ਅਚਾਨਕ ਸਾੜੀਆਂ ਪਾ ਕੇ ਘੁੰਮਣ ਲੱਗੇ ਮੁੰਡੇ, ਜਾਣੋ ਕੀ ਹੈ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਵਿਚ ਲੜਕੇ ਸਾੜੀ ਜਾਂ ਸੂਟ ਪਾ ਕੇ ਆਉਣ ਤਾਂ ਕਿਵੇਂ ਲੱਗੇਗਾ।

Photo

ਮੁੰਬਈ: ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਵਿਚ ਲੜਕੇ ਸਾੜੀ ਜਾਂ ਸੂਟ ਪਾ ਕੇ ਆਉਣ ਤਾਂ ਕਿਵੇਂ ਲੱਗੇਗਾ। ਕੋਈ ਵੀ ਇਹ ਦੇਖੇਗਾ ਤਾਂ ਸੋਚਾਂ ਵਿਚ ਪੈ ਜਾਵੇਗਾ। ਪੁਣੇ ਦੇ ਇਕ ਕਾਲਜ ਵਿਚ ਅਜਿਹਾ ਹੋਇਆ ਹੈ। ਜਿਸ ਦਾ ਕਾਰਨ ਵੀ ਹੈਰਾਨ ਕਰ ਦੇਣ ਵਾਲਾ ਹੈ। ਆਓ ਜਾਣਦੇ ਹਾਂ ਕਿ ਕਿਉਂ ਇਹਨਾਂ ਲੜਕਿਆਂ ਨੇ ਅਜਿਹਾ ਕੀਤਾ।

ਫਰਗੂਸਨ ਕਾਲਜ ਦੇ 3 ਵਿਦਿਆਰਥੀਆਂ ਨੇ ਅਪਣੇ ਸਾਲਾਨਾ ਰਵਾਇਤੀ ਕਪੜੇ ਦਿਵਸ ‘ਤੇ ਸਾੜੀਆਂ ਪਹਿਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ, ਲਿੰਗ ਸਮਾਨਤਾ ਦਾ ਸੁਨੇਹਾ ਦੇਣ ਲਈ ਇਹਨਾਂ ਤਿੰਨ ਵਿਦਿਆਰਥੀਆਂ ਨੇ ਸਾੜੀਆਂ ਪਹਿਨੀਆਂ ਸੀ। ਇਹਨਾਂ ਵਿਦਿਆਰਥੀਆਂ ਦੇ ਨਾਂਅ ਹਨ ਆਕਾਸ਼, ਸੁਮਿਤ ਅਤੇ ਰੂਸ਼ਿਕੇਸ਼ ਹਨ।

ਸਾਲਾਨਾ ‘ਟਾਈ ਅਤੇ ਸਾੜੀ ਦਿਵਸ ' ਵਿਚ ਕੁਝ ਬਦਲਾਅ ਲਿਆਉਣ ਲਈ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਸਾੜੀ ਪਹਿਨੀ ਸੀ। ਬਾਕੀ ਵਿਦਿਆਰਥੀਆਂ ਨੇ ਸਧਾਰਨ ਕੱਪੜੇ ਪਹਿਨੇ ਸੀ ਪਰ ਇਹਨਾਂ ਵਿਦਿਆਰਥੀਆਂ ਨੇ ਅਪਣੀ ਪਹਿਰਾਵੇ ਨਾਲ ਸਾਰਿਆਂ ਦਾ ਧਿਆਨ ਅਪਣੇ ਵੱਲ ਖਿੱਚਿਆ।

ਇਹਨਾਂ ਵਿਚੋਂ ਇਕ ਲੜਕੇ ਅਕਾਸ਼ ਦਾ ਕਹਿਣਾ ਹੈ ਕਿ, ‘ਇਹ ਕਿਤੇ ਨਹੀਂ ਲਿਖਿਆ ਹੈ ਕਿ ਲੜਕਿਆਂ ਨੂੰ ਸਿਰਫ ਲੜਕਿਆਂ ਦੇ ਅਤੇ ਲੜਕੀਆਂ ਨੂੰ ਲੜਕੀਆਂ ਦੇ ਕੱਪੜੇ ਹੀ ਪਹਿਨਣੇ ਚਾਹੀਦੇ ਹਨ। ਇਸ ਲਈ ਮੇਰੇ ਦਿਮਾਗ ਵਿਚ ਸਾੜੀ ਪਹਿਨ ਕੇ ਕੁਝ ਨਵਾਂ ਕਰਨ ਦਾ ਸੁਝਾਅ ਆਇਆ’। ਅਕਾਸ਼ ਨੇ ਦੱਸਿਆ ਕਿ ਉਹਨਾਂ ਨੇ ਇਕ ਵਾਰ ਵੀ ਨਹੀਂ ਸੋਚਿਆ ਕਿ ਉਹਨਾਂ ਦੇ ਸਾਥੀ ਕੀ ਸੋਚਣਗੇ।

ਸੁਮਿਨ ਨੇ ਅਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਾੜੀਆਂ ਲੈਣ ਅਤੇ ਪਹਿਨਣ ਵਿਚ ਕਾਫੀ ਮੁਸ਼ਕਲ ਆਈ।‘ ਇਸ ਦੇ ਨਾਲ ਹੀ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਫੈਸਲਾ ਲਿੰਗ ਸਮਾਨਤਾ ਦਾ ਸੁਨੇਹਾ ਦੇਣ ਲਈ ਲਿਆ ਸੀ। ਸੋਸ਼ਲ ਮੀਡੀਆ ‘ਤੇ ਇਹਨਾਂ ਵਿਦਿਆਰਥੀਆਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।