Bird Flu ਦੇ ਡਰ ਤੋਂ ਗਾਹਕਾਂ ਦੀ ਗਿਣਤੀ ਦੇ ਨਾਲ ਚਿਕਨ ਤੇ ਅੰਡਿਆਂ ਦੇ ਰੇਟ ਬੁਰੀ ਤਰ੍ਹਾਂ ਡਿੱਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਿਕਨ ਵਿੱਚ ਅਜੇ ਤੱਕ ਬਰਡ ਫਲੂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਦੇ ਬਾਵਜੂਦ ਗਾਹਕਾਂ 'ਚ ਡਰ ਫੈਲ ਗਿਆ ਹੈ

BIRD FLU

ਨਵੀਂ ਦਿੱਲੀ: ਦੇਸ਼ ਦੇ ਕਈ ਰਾਜਾਂ ਵਿਚ ਬਰਡ ਫਲੂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਬਰਡ ਫਲੂ ਦਾ ਖ਼ਤਰਾ ਰੋਕਣ ਲਈ ਕਈ ਸੂਬਿਆਂ ਵਿਚ ਸਖਤੀ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਪੋਲਟਰੀ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦੱਸ ਦਈਏ ਕਿ ਦਿੱਲੀ 'ਚ ਤਕਰੀਬਨ 25,000 ਚਿਕਨ ਕਾਰੋਬਾਰੀ ਖ਼ਤਰੇ 'ਚ ਹਨ। ਗਾਜ਼ੀਪੁਰ ਮੰਡੀ ਵਿੱਚ ਪੋਲਟਰੀ ਫਾਰਮ ਮਾਲਕ ਤੇ ਵਪਾਰੀਆਂ ਦਾ ਦਾਅਵਾ ਹੈ ਕਿ ਚਿਕਨ ਵਿੱਚ ਅਜੇ ਤੱਕ ਬਰਡ ਫਲੂ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਦੇ ਬਾਵਜੂਦ ਗਾਹਕਾਂ 'ਚ ਡਰ ਫੈਲ ਗਿਆ ਹੈ ਤੇ ਬਾਜ਼ਾਰ ਵਿੱਚ ਚਿਕਨ ਸਸਤਾ ਹੋ ਗਿਆ ਹੈ।

ਚਿਕਨ ਦੀ ਕੀਮਤ ਦੀ ਗੱਲ ਕਰੀਏ ਜੇਕਰ ਤੇ ਪਿਛਲੇ ਦਿਨੀ ਦੇ ਮੁਤਾਬਿਕ ਚਿਕਨ ਦੀ ਕੀਮਤ ਵਿੱਚ 45 ਰੁਪਏ ਪ੍ਰਤੀ ਕਿੱਲੋ ਦੀ ਕਮੀ ਆਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਚਿਕਨ ਮਾਰਕੀਟ ਗਾਜ਼ੀਪੁਰ ਵਿੱਚ ਗਾਹਕਾਂ ਦੀ ਗਿਣਤੀ ਵੀ ਘੱਟ ਗਈ ਹੈ। ਹੋਟਲਾਂ ਨੂੰ ਚਿਕਨ ਦੀ ਸਪਲਾਈ 'ਤੇ ਵੀ ਵੱਡਾ ਫਰਕ ਪਿਆ ਹੈ। ਇਹ ਵੀ ਫਰਕ ਪਿਆ ਹੈ ਕਿ ਦੋ ਤੋਂ ਤਿੰਨ ਦਿਨਾਂ ਵਿੱਚ ਚਿਕਨ ਦੀ ਮੰਗ ਘੱਟ ਗਈ ਹੈ। 

ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਚਿਕਨ 80 ਰੁਪਏ ਕਿਲੋ 'ਤੇ ਆ ਗਿਆ। ਇਸ ਦੇ ਨਾਲ ਹੀ 7 ਜਨਵਰੀ ਨੂੰ ਚਿਕਨ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਤੱਕ ਆ ਗਈ ਜਿਸ ਤਰ੍ਹਾਂ ਬਰਡ ਫਲੂ ਦੀ ਖ਼ਬਰ ਹੋਰ ਵਧ ਗਈ ਹੈ, ਅਜਿਹਾ ਲੱਗਦਾ ਹੈ ਕਿ ਹੁਣ ਚਿਕਨ ਦੀ ਕੀਮਤ ਵਿੱਚ ਹੋਰ ਗਿਰਾਵਟ ਆਵੇਗੀ।