ਕਿਸਾਨੀ ਸੰਘਰਸ਼: 8ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਦਾ ਅੱਜ ਟਰੈਕਟਰ ਮਾਰਚ

ਏਜੰਸੀ

ਖ਼ਬਰਾਂ, ਰਾਸ਼ਟਰੀ

11 ਵਜੇ ਨਿਕਲੇਗਾ ਕਿਸਾਨਾਂ ਦਾ ਟਰੈਕਟਰ ਮਾਰਚ 

Tractors March

ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ 43 ਵੇਂ ਦਿਨ ਵੀ ਜਾਰੀ ਹੈ ਅਤੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਵੀਰਵਾਰ (7 ਜਨਵਰੀ) ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਇਸ ਨੂੰ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਰਿਹਰਸਲ ਦੱਸ ਰਹੇ ਹਨ। ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਰੇਡ ਕੱਢਣ ਚਿਤਾਵਨੀ ਦਿੱਤੀ ਗਈ ਹੈ।

ਦਿੱਲੀ ਵਿਚ ਦਾਖਲ ਨਹੀਂ ਹੋਵੇਗਾ ਟਰੈਕਟਰ ਮਾਰਚ 
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨ ਰੈਲੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੈਕਟਰ ਰੈਲੀ ਦਾ ਇੱਕ ਜੱਥਾ ਦਾਸਨਾ ਤੋਂ ਅਲੀਗੜ ਰਸਤੇ ਤੱਕ ਜਾਵੇਗਾ, ਜਦੋਂ ਕਿ ਦੂਜਾ ਸਮੂਹ ਨੋਇਡਾ ਤੋਂ ਪਲਵਲ ਰਸਤੇ ਜਾਵੇਗਾ। ਅਸੀਂ ਪ੍ਰਸ਼ਾਸਨ ਨੂੰ ਆਪਣੇ ਰਸਤੇ ਬਾਰੇ ਦੱਸਿਆ ਹੈ। ਇਸਦੇ ਨਾਲ ਹੀ, ਉਨ੍ਹਾਂ ਇਹ ਵੀ ਕਿਹਾ ਕਿ ਟਰੈਕਟਰ ਮਾਰਚ ਦਿੱਲੀ ਵਿੱਚ ਦਾਖਲ ਨਹੀਂ ਹੋਵੇਗਾ ਅਤੇ ਯਾਤਰਾ ਕਰਨ ਤੋਂ ਬਾਅਦ ਦਾਸਨਾ ਅਤੇ ਪਲਵਲ ਸਬੰਧਤ ਹੱਦਾਂ ਤੇ ਸਮਾਪਤ ਹੋਏਗਾ।

11 ਵਜੇ ਨਿਕਲੇਗਾ ਕਿਸਾਨਾਂ ਦਾ ਟਰੈਕਟਰ ਮਾਰਚ 
ਜਮੂਰੀ ਕਿਸਾਨ ਸਭਾ ਦੇ ਜਨਰਲ ਸੱਕਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਸੈਂਕੜੇ ਟਰੈਕਟਰ ਸਿੰਧੂ ਅਤੇ ਟਿੱਕਰੀ ਸਰਹੱਦ ਤੋਂ ਕੁੰਡਲੀ-ਮਨੇਸਰ-ਪਲਵਲ (ਕੇ ਐਮ ਪੀ) ਜਾਂ ਵੈਸਟਰਨ ਐਕਸਪ੍ਰੈਸ ਵੇਅ ਤੱਕ ਮਾਰਚ ਕਰਨਗੇ। ਉਹਨਾਂ  ਕਿਹਾ, "ਦੋਵਾਂ ਹੱਦਾਂ ਤੋਂ ਸੈਂਕੜੇ ਟਰੈਕਟਰ ਸਵੇਰੇ 11 ਵਜੇ ਦੇ ਕਰੀਬ ਰਵਾਨਾ ਹੋਣਗੇ ਅਤੇ ਕੇ ਐਮ ਪੀ ਐਕਸਪ੍ਰੈਸਵੇਅ ਵੱਲ ਵਧਣਗੇ ਅਤੇ ਉੱਥੋਂ ਆਪਣੇ ਕੈਂਪਾਂ ਵਿੱਚ ਪਰਤ ਆਉਣਗੇ।ਇਸ ਦੇ ਨਾਲ ਹੀ, ਭਾਰਤੀ ਕਿਸਾਨ ਯੂਨੀਅਨ-ਭਾਨੂ (ਬੀ.ਕੇ.ਯੂ. ਭਾਨੂ) ਨਾਲ ਜੁੜੇ ਕਿਸਾਨ ਮਹਾਮਾਯਾ ਫਲਾਈਓਵਰ ਤੋਂ ਚਿੱਲਾ ਬਾਰਡਰ (ਦਿੱਲੀ-ਨੋਇਡਾ ਲਿੰਕ ਰੋਡ) ਤੱਕ ਟਰੈਕਟਰ ਮਾਰਚ ਕਰਨਗੇ।