ਝੁੱਗੀਆਂ-ਝੌਂਪੜੀਆਂ 'ਚ ਰਹਿਣ ਵਾਲੇ ਬੱਚਿਆਂ ਲਈ ਕਿਸਾਨਾਂ ਨੇ ਬਣਾ ਦਿੱਤਾ ਸਕੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਬਾਬੇ ਨਾਨਕ ਦੀ ਪੂਰੀ ਕਿਰਪਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ''

Gurpreet Singh and children

ਨਵੀਂ ਦਿੱਲੀ( ਗੁਰਪ੍ਰੀਤ ਸਿੰਘ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ।  ਲੋਕ ਵੱਧ ਚੜ੍ਹ ਕੇ ਕਿਸਾਨੀ ਮੋਰਚੇ ਵਿਚ ਸੇਵਾ ਕਰ ਰਹੇ ਹਨ ਕੋਈ ਲੰਗਰ ਦੀ  ਸੇਵਾ ਕਰ ਰਿਹਾ ਹੈ ਕੋਈ  ਲੋੜੀਂਦੀਆਂ ਚੀਜ਼ਾਂ ਮੁਹਈਆਂ ਕਰਵਾ ਰਿਹਾ ਹੈ।  

ਦਿੱਲੀ ਮੋਰਚੇ ਵਿਚ ਗਰੀਬ ਲੋਕਾਂ ਦੇ ਬੱਚਿਆਂ  ਨੂੰ ਪੜ੍ਹਾਇਆ ਵੀ ਜਾ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਜਸਕੀਰਤ ਕੌਰ ਜੋ ਕਿ ਸਾਂਝੀ ਸੱਥ ਵਿਚ  ਬੱਚਿਆਂ ਨੂੰ ਫਰੀ ਪੜਾਈ ਕਰਵਾ ਰਹੇ  ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ ਗੋਦੀ ਮੀਡੀਆ ਕਿਸਾਨਾਂ ਨੂੰ ਅੱਤਵਾਦੀ ਕਹਿ ਰਿਹਾ ਹੈ ਪਰ ਇੱਥੇ ਆ ਕੇ ਵੇਖੋ ਰੋਜ਼ ਨਵੇਂ ਰੂਪ ਵੇਖਣ ਨੂੰ ਮਿਲਦੇ ਹਨ।  

ਉਹਨਾਂ ਕਿਹਾ ਕਿ ਮੈਨੂੰ ਤਾਂ ਇਥੇ ਕੋਈ ਵੀ ਅੱਤਵਾਦੀ ਨਹੀਂ ਲੱਭ ਰਿਹਾ,ਜੇ ਅੱਤਵਾਦੀ ਤੁਹਾਡੇ ਦੇਸ਼ ਦੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਤਾਂ ਚੰਗੀ ਗੱਲ ਹੈ ਫਿਰ ਹਰ ਦੇਸ਼ ਵਿਚ ਅੱਤਵਾਦੀ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਥੇ ਤਾਂ ਝੁੱਗੀਆਂ ਵਿਚ ਲੋਕ ਰਹਿੰਦੇ  ਹਨ ਇਹਨਾਂ ਦੀ ਆਰਥਿਕ ਸਥਿਤੀ ਵੀ ਇੰਨੀ ਵਧੀਆਂ ਨਹੀਂ ਹੈ ਇਹ ਆਨਲਾਈਨ  ਕਲਾਸਾਂ ਲਾ ਸਕਣ ਕਿਉਂਕਿ  ਇੰਨੀ ਆਪਣੀ ਸਰਕਾਰ ਮਜ਼ਬੂਤ ਨਹੀਂ ਹੈ ਕਿ ਉਹ ਸਾਰਿਆਂ ਨੂੰ ਮੋਬਾਇਲ ਫੋਨ ਮੁਹਈਆਂ ਕਰਵਾ ਦੇਵੇ।  

ਉਹਨਾਂ ਕਿਹਾ ਕਿ ਬੱਚੇ ਖੁਦ ਪੜਨਾ ਚਾਹੁੰਦੇ ਹਨ ਪਰ ਸਰਕਾਰ ਇਹਨਾਂ ਦੀ ਆਰਥਿਕ ਮਦਦ  ਨਹੀਂ ਕਰਦੀ।  ਉਹਨਾਂ ਕਿਹਾ ਕਿ ਸਰਕਾਰ ਦੇ ਹੁਣ ਮਾੜੇ ਦਿਨ ਆਏ ਹੋਏ ਹਨ ਪਰ ਇਹਨਾਂ ਬੱਚਿਆਂ ਲਈ ਅੱਛੇ ਦਿਨ ਆਏ ਹੋਏ ਹਨ।

ਬੱਚੀ ਗੁੰਝਣ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਉਹ 7 ਦਿਨਾਂ ਤੋਂ ਇਥੇ ਆ ਰਹੇ ਹਨ ਉਹਨਾਂ ਨੇ ਇਥੇ ਡਰਾਇੰਗ ਕਰਨੀ ਸਿੱਖੀ। ਕਿਸਾਨ ਨੇ ਕਿਹਾ ਕਿ ਸੰਘਰਸ਼  ਚੜ੍ਹਦੀਕਲਾ ਵਿਚ ਜਾ ਰਿਹਾ ਹੈ ਸਾਰੇ ਲੋਕੀ ਆਪਣਾ ਹਿੱਸਾ ਪਾ ਰਹੇ ਹਨ।

ਬਾਬੇ ਨਾਨਕ ਦੀ ਪੂਰੀ ਕਿਰਪਾ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਫੰਡਿਗ ਬਾਬੇ ਨਾਨਕ ਦੀ ਫੰਡਿਗ ਹੈ  ਹੋਰ ਕਿਸੇ ਦੀ ਵੀ ਫੰਡਿਗ ਨਹੀਂ ਹੈ। ਉਹਨਾਂ ਕਿਹਾ ਕਿ  ਬੱਚਿਆਂ ਨੂੰ ਪੜ੍ਹਦਿਆਂ 24 ਦਿਨ ਹੋ ਗਏ ਬੱਚਿਆਂ ਨੂੰ ਉਹਨਾਂ ਦੇ ਮਾਪੇ ਆਪ ਛੱਡ ਕੇ ਜਾਂਦੇ ਹਨ।