ਅਮਰੀਕਾ 'ਚ ਹੋਈ ਹਿੰਸਾ ਤੋਂ PM ਮੋਦੀ ਫਿਕਰਮੰਦ, ਕਿਹਾ- ਸ਼ਾਂਤੀ ਨਾਲ ਹੋ ਸਕਦਾ ਸੱਤਾ 'ਚ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਸ਼ਿੰਗਟਨ ਡੀਸੀ 'ਚ ਦੰਗਿਆਂ ਤੇ ਹਿੰਸਾਂ ਦੀਆਂ ਖਬਰਾਂ ਦੇਖ ਕੇ ਕਾਫੀ ਫਿਕਰਮੰਦ ਹਾਂ। ਸ਼ਾਂਤਮਈ ਤੇ ਨੇਮਬੱਧ ਤਰੀਕੇ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ।

modi

ਨਵੀਂ ਦਿੱਲੀ - ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 2020 ਦੇ ਨਤੀਜਿਆਂ ' ਤੋਂ ਹੁਣ ਸਿਆਸੀ ਖਿੱਚੋਤਾਣ ਨੇ ਹਿੰਸਕ ਰੂਪ ਧਾਰ ਲਿਆ ਹੈ। ਬੀਤੀ ਰਾਤ ਅਮਰੀਕੀ ਟਰੰਪ ਦੇ ਸਮਰਥਕਾਂ ਨੇ ਸੰਸਦ 'ਚ ਜੰਮ ਕੇ ਹੰਗਾਮਾ ਤੇ ਹਿੰਸਾ ਹੋਈ। ਉੱਥੇ ਹੀ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਅਖਵਾਉਣ ਵਾਲੇ ਦੇਸ਼ ਅਮਰੀਕਾ 'ਚ ਹੋਈ ਇਸ ਘਟਨਾ ਦੀ ਪੂਰੀ ਦੁਨੀਆਂ 'ਚ ਨਿੰਦਾ ਹੋ ਰਹੀ ਹੈ।ਇਸ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਸ਼ਿੰਗਟਨ ਡੀਸੀ 'ਚ ਹੋਈ ਹਿੰਸਾ ਨੂੰ ਲੈ ਕੇ ਵੀ ਪ੍ਰਤੀਕਿਰਿਆ ਦਿੱਤੀ। 

ਪੀਐਮ ਦਾ ਟਵੀਟ 
ਪੀਐਮ ਮੋਦੀ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ। ਪੀਐਮ ਮੋਦੀ ਨੇ ਟਵਿਟਰ 'ਤੇ ਲਿਖਿਆ," ਵਾਸ਼ਿੰਗਟਨ ਡੀਸੀ 'ਚ ਦੰਗਿਆਂ ਤੇ ਹਿੰਸਾਂ ਦੀਆਂ ਖਬਰਾਂ ਦੇਖ ਕੇ ਕਾਫੀ ਫਿਕਰਮੰਦ ਹਾਂ।

ਸ਼ਾਂਤਮਈ ਤੇ ਨੇਮਬੱਧ ਤਰੀਕੇ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੇ ਮਾਧਿਅਮ ਜ਼ਰੀਏ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।"