NDP ਸਿੱਖ ਆਗੂ ਜਗਮੀਤ ਸਿੰਘ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਚਾ ਜਾਣਕਾਰੀ

Photo

 

 ਨਵੀਂ ਦਿੱਲੀ : ਕੈਨੇਡਾ ਵਿੱਚ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਆਗੂ ਜਗਮੀਤ ਸਿੰਘ  ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਦਰਅਸਲ ਜਗਮੀਤ ਸਿੰਘ ਪਿਤਾ ਬਣ ਗਏ ਹਨ। ਉਹਨਾਂ ਦੀ ਪਤਨੀ ਨੇ ਇਕ ਧੀ ਨੂੰ  ਜਨਮ ਦਿੱਤਾ ਹੈ। ਜਗਮੀਤ ਸਿੰਘ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ।

ਜਗਮੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਗੁਰਕਿਰਨ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ 3 ਜਨਵਰੀ 2022 ਨੂੰ ਆਪਣੇ ਪਰਿਵਾਰ ਵਿੱਚ ਨਵੇਂ ਮੈਂਬਰ ਦਾ ਸੁਆਗਤ ਕੀਤਾ ਹੈ। ਸਾਡੀ ਸ਼ਕਤੀਸ਼ਾਲੀ ਛੋਟੀ ਬੱਚੀ ਅਸਲ ਵਿੱਚ ਜ਼ਿੰਦਗੀ ਲਈ ਮੇਰੇ ਜਨਮਦਿਨ ਦਾ ਤੋਹਫ਼ਾ ਹੈ। ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।

 ਜ਼ਿਕਰਯੋਗ ਹੈ ਕਿ ਜਗਮੀਤ ਨੇ ਸਿੰਘ ਨੇ ਆਪਣੀ ਬੇਟੀ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਹੀ ਆਪਣਾ 43ਵਾਂ ਜਨਮਦਿਨ ਮਨਾਇਆ।  ਜਗਮੀਤ ਦਾ ਵਿਆਹ ਵਿਆਹ ਫਰਵਰੀ 2018 ਵਿੱਚ ਵਿਆਹ ਵਿੱਚ ਹੋਇਆ ਸੀ। ਉਨ੍ਹਾਂ ਦੀ ਪਤਨੀ ਇੱਕ ਫੈਸ਼ਨ ਡਿਜ਼ਾਈਨਰ ਹੈ।