ਬਿਰਆਨੀ ਖਾਣ ਨਾਲ 20 ਸਾਲਾਂ ਲੜਕੀ ਦੀ ਮੌਤ, ਆਨਲਾਈਨ ਕੀਤੀ ਸੀ ਆਰਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਦਿੱਤੇ ਹੁਕਮ

photo

 

 ਕੋਚੀ: ਕੇਰਲ ਦੇ ਕਾਸਰਗੋਡ 'ਚ 20 ਸਾਲਾ ਲੜਕੀ ਦੀ ਭੋਜਨ ਖਾਣ ਨਾਲ ਮੌਤ ਹੋ ਗਈ। ਖਬਰਾਂ ਅਨੁਸਾਰ, ਪੇਰੁੰਬਲਾ ਦੀ ਰਹਿਣ ਵਾਲੀ ਅੰਜੂ ਸ਼੍ਰੀਪਾਰਵਤੀ ਨੇ 31 ਦਸੰਬਰ ਨੂੰ ਰੋਮਾਨੀਆ ਨਾਮ ਦੇ ਇੱਕ ਰੈਸਟੋਰੈਂਟ ਤੋਂ ਆਨਲਾਈਨ ਬਿਰਆਨੀ ਆਰਡਰ ਕੀਤੀ ਸੀ। ਇਸ ਨੂੰ ਖਾਣ ਤੋਂ ਬਾਅਦ ਉਹ ਬੀਮਾਰ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ। ਹੈ।

ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ ਵਿਚ ਕਾਫੀ ਗੁੱਸਾ ਪਿਆ ਗਿਆ ਉਹ ਰੈਸਟੋਰੈਂਟ ਦੇ ਮਾਲਕ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਲੜਕੀ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਰਜ ਨੇ ਫੂਡ ਸੇਫਟੀ ਕਮਿਸ਼ਨਰ ਨੂੰ ਘਟਨਾ ਸਬੰਧੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਖਰਾਬ ਖਾਣਾ ਡਿਲੀਵਰ ਕਰਨ ਦੇ ਦੋਸ਼ ਵਿੱਚ ਰੈਸਟੋਰੈਂਟ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।