ਮੇਰੇ ਮੰਮੀ-ਡੈਡੀ ਨੂੰ ਨਾ ਦੱਸਣਾ ਕਿ ਮੈਨੂੰ ਕੈਂਸਰ ਹੈ, 6 ਸਾਲ ਦੇ ਬੱਚੇ ਨੇ ਡਾਕਟਰ ਨੂੰ ਕੀਤੀ ਅਪੀਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਮਹੀਨਾ ਪਹਿਲਾਂ ਹੋ ਚੁੱਕੀ ਹੈ 6 ਸਾਲਾਂ ਬੱਚੇ ਮਨੂੰ ਦੀ ਮੌਤ

Don't tell my parents that I have cancer, a 6-year-old child appealed to the doctor

ਹੈਦਰਾਬਾਦ - ਕਿਹਾ ਜਾਂਦਾ ਹੈ ਕਿ ਜਦੋਂ ਬੱਚੇ ਮੁਸੀਬਤ ਵਿਚ ਹੁੰਦੇ ਹਨ ਤਾਂ ਉਹ ਅਪਣੀ ਮੁਸੀਬਤ ਬਾਰੇ ਅਪਣੇ ਵੱਡਿਆਂ ਨੂੰ ਜ਼ਰੂਰ ਦੱਸਦੇ ਹਨ। ਪਰ ਕੈਂਸਰ ਨਾਲ ਜੂਝ ਰਹੇ ਹੈਦਰਾਬਾਦ ਦੇ ਇਕ ਬੱਚੇ ਦੀ ਕਹਾਣੀ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ। ਦਰਅਸਲ, ਬੱਚੇ ਨੂੰ ਕੈਂਸਰ ਹੈ ਅਤੇ ਉਸ ਨੇ ਡਾਕਟਰ ਨੂੰ ਇਸ ਬਿਮਾਰੀ ਬਾਰੇ ਆਪਣੇ ਮਾਪਿਆਂ ਨੂੰ ਨਾ ਦੱਸਣ ਲਈ ਕਿਹਾ ਹੈ। ਬੱਚੇ ਦਾ ਇਲਾਜ ਕਰ ਰਹੇ ਡਾਕਟਰ ਨੇ ਇਸ ਨੂੰ ਟਵਿਟਰ 'ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਇਸ ਬੱਚੇ ਦੀ ਕਹਾਣੀ ਦਾ ਪਤਾ ਲੱਗਾ।

ਹੈਦਰਾਬਾਦ ਦੇ ਅਪੋਲੋ ਹਸਪਤਾਲ ਦੇ ਨਿਊਰੋਲੋਜਿਸਟ ਡਾਕਟਰ ਸੁਧੀਰ ਕੁਮਾਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, '6 ਸਾਲ ਦੇ ਬੱਚੇ ਨੇ ਮੈਨੂੰ ਕਿਹਾ, ਡਾਕਟਰ, ਮੈਨੂੰ ਕੈਂਸਰ ਹੈ ਅਤੇ ਮੈਂ ਸਿਰਫ਼ 6 ਮਹੀਨੇ ਹੋਰ ਜੀਵਾਂਗਾ, ਮੇਰੇ ਮਾਤਾ-ਪਿਤਾ ਨੂੰ ਇਸ ਬਾਰੇ ਨਾ ਦੱਸਿਓ। 
ਡਾਕਟਰ ਨੇ ਦੱਸਿਆ, 'ਓਪੀਡੀ ਵਿਚ ਇੱਕ ਨੌਜਵਾਨ ਜੋੜਾ ਆਇਆ ਅਤੇ ਕਿਹਾ ਕਿ ਉਨ੍ਹਾਂ ਦਾ ਬੇਟਾ ਮਨੂ (ਬਦਲਿਆ ਹੋਇਆ ਨਾਮ) ਬਾਹਰ ਉਡੀਕ ਕਰ ਰਿਹਾ ਹੈ। ਉਸ ਨੂੰ ਕੈਂਸਰ ਹੈ।

ਜੋੜੇ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਪੁੱਤਰ ਨੂੰ ਉਸ ਦੀ ਬੀਮਾਰੀ ਬਾਰੇ ਪਤਾ ਲੱਗੇ। ਜੋੜਾ ਭਾਵੁਕ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਦਾ ਇਲਾਜ ਕਰ ਦਿਓ। ਮਨੂ ਨੂੰ ਵ੍ਹੀਲਚੇਅਰ 'ਤੇ ਲਿਆਂਦਾ ਗਿਆ। ਡਾਕਟਰ ਨੇ ਕਿਹਾ, 'ਮੈਂ ਮਨੂ ਨਾਲ ਕੀਤਾ ਆਪਣਾ ਵਾਅਦਾ ਪੂਰਾ ਨਹੀਂ ਕਰ ਸਕਿਆ ਕਿਉਂਕਿ ਇਹ ਜ਼ਰੂਰੀ ਸੀ ਕਿ ਪਰਿਵਾਰ ਇਸ ਸੰਵੇਦਨਸ਼ੀਲ ਮੁੱਦੇ 'ਤੇ ਉਨ੍ਹਾਂ ਨਾਲ ਜੋ ਵੀ ਸਮਾਂ ਬਚੇ, ਉਹ ਬਿਤਾਉਣ ਦੇ ਯੋਗ ਹੋਣ।' ਦੱਸ ਦਈਏ ਕਿ ਮਨੂ ਦੀ ਇੱਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ ਅਤੇ ਡਾਕਟਰ ਨੇ ਉਸ ਨੂੰ ਪੋਸਟ ਰਾਹੀਂ ਯਾਦ ਕੀਤਾ।