ਡਰੱਗ ਨੂੰ ਲੈ ਕੇ ਆਸਾਮ ਪੁਲਿਸ ਦੀ ਵੱਡੀ ਕਾਰਵਾਈ, 11 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
ਬੱਸ ਦੁਆਰਾ ਡਰੱਗ ਦੀ ਕੀਤੀ ਜਾ ਰਹੀ ਸੀ ਸਪਲਾਈ
Assam Police's major action against drugs, drugs worth over Rs 11 crore seized
ਆਸਾਮ: ਆਸਾਮ ਦੇ ਕਛਰ ਅਤੇ ਕਾਰਬੀ ਆਂਗਲੋਂਗ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕਾਰਵਾਈਆਂ ਵਿੱਚ 11 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਸੀਐਮ ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੋਮਵਾਰ ਦੇਰ ਰਾਤ ਕਛਰ ਜ਼ਿਲੇ ਦੇ ਦਿਘਰ ਫੁਲਰਟੋਲ ਇਲਾਕੇ ਤੋਂ 5.1 ਕਰੋੜ ਰੁਪਏ ਦੀ 1.17 ਕਿਲੋ ਹੈਰੋਇਨ ਜ਼ਬਤ ਕੀਤੀ। ਦਿਲਾਈ ਤਿਨਿਆਲੀ 'ਚ ਬੱਸ 'ਚੋਂ 6 ਕਰੋੜ ਰੁਪਏ ਦੀ 1.22 ਕਿਲੋ ਸ਼ੱਕੀ ਹੈਰੋਇਨ ਬਰਾਮਦ ਕੀਤੀ।