ਭਰੂਣ ਲਿੰਗ ਜਾਂਚ ਕਰਨ ਵਾਲੇ ਡਾਕਟਰ ਨੂੰ ਫੜਾਉਣ 'ਤੇ ਦਿੱਲੀ ਸਰਕਾਰ ਦੇਵੇਗੀ 2 ਲੱਖ ਦਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਤਾ 'ਚ ਕੈਬਨਿਟ ਨੇ ਪ੍ਰਸਵ ਤੋਂ ਪਹਿਲਾਂ ਭਰੂਣ ਲਿੰਗ ਜਾਂਚ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਪ੍ਰੋਤਸਾਹਨ ਰਾਸ਼ੀ ...

Arvind kejriwal

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਤਾ 'ਚ ਕੈਬਨਿਟ ਨੇ ਪ੍ਰਸਵ ਤੋਂ ਪਹਿਲਾਂ ਭਰੂਣ ਲਿੰਗ ਜਾਂਚ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਪ੍ਰੋਤਸਾਹਨ ਰਾਸ਼ੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿਤੀ ਹੈ। ਇਸ ਦੇ ਤਹਿਤ ਜੇਕਰ ਕੋਈ ਗਰਭਵਤੀ ਮਹਿਲਾ ਭਰੂਣ ਲਿੰਗ ਕਰਨ ਵਾਲੇ ਡਾਕਟਰ ਨੂੰ ਫੜਨ 'ਚ ਮਦਦ ਕਰਦਾ ਹੈ ਤਾਂ ਉਸ ਨੂੰ 1.5 ਲੱਖ ਰੁਪਏ ਅਤੇ ਮੁੱਖ਼ਬਰ ਨੂੰ 50 ਹਜ਼ਾਰ ਰੁਪਏ ਦਿਤੇ ਜਾਣਗੇ। 

ਸਟਿੰਗ ਦੇ ਸਫਲ ਹੋਣ 'ਤੇ ਗਰਭਵਤੀ ਮਹਿਲਾ ਨੂੰ ਦੋ ਕਿਸ਼ਤਾਂ 'ਚ ਰਾਸ਼ੀ ਦਿਤੀ ਜਾਵੇਗੀ। ਪਹਿਲੀ ਕਿਸ਼ਤ 50 ਹਜ਼ਾਰ ਕੀਤੀ ਗਈ ਅਤੇ ਦੂਜੀ 1 ਲੱਖ ਰੁਪਏ ਕੀਤੀ ਹੋਵੇਗੀ। ਜੇਕਰ ਜਾਣਕਾਰੀ ਤੋਂ ਬਾਅਦ ਸਟਿੰਗ ਸਫਲ ਨਹੀਂ ਹੁੰਦਾ ਤਾਂ ਗਰਭਵਤੀ ਮਹਿਲਾ ਨੂੰ 50 ਹਜ਼ਾਰ ਰੁਪਏ ਦਿਤੇ ਜਾਣਗੇ ਪਰ ਮੁੱਖ਼ਬਰ ਨੂੰ ਕੋਈ ਰਾਸ਼ੀ ਨਹੀਂ ਦਿਤੀ ਜਾਵੇਗੀ।

ਇਸ ਤੋਂ ਇਲਾਵਾ ਪੀਸੀਪੀਐਨਡੀਟੀ (ਪ੍ਰੀ-ਕਾਂਸੈਪਸ਼ਨ ਪ੍ਰੀ-ਨੈਟਲ ਡਾਇਗਨੋਸਟਿਕ ਟੈਕਨੀਕਸ) ਏਕਟ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ 'ਚ ਮਦਦ ਲਈ ਗਰਭਵਤੀ ਮਹਿਲਾ ਨੂੰ ਮੁੱਖ ਮੰਤਰੀ ਦੇ ਦਸਖ਼ਤ ਕੀਤੇ ਗਏ ਪ੍ਰਮਾਣ ਪੱਤਰ ਵੀ ਜਿਲ੍ਹਾ ਪੱਧਰ 'ਤੇ ਉਪਲੱਬਧ ਕਰਾਏ ਜਾਣਗੇ। ਦਿੱਲੀ 'ਚ ਨਾਗਰਿਕ ਪੰਜੀਕਰਨ ਪ੍ਰਣਾਲੀ ਦੇ ਅਨੁਸਾਰ ਸਾਲ 2001 'ਚ ਪ੍ਰਤੀ ਹਜ਼ਾਰ 'ਤੇ ਲਿੰਗ ਅਨੁਪਾਤ 809 ਸੀ।

 2008 'ਚ 1004 ਪਹੁੰਚ ਗਿਆ ਫਿਰ ਗਿਰਾਵਟ ਸ਼ੁਰੂ ਹੋ ਗਈ। 2015 'ਚ 898 ਹੋ ਗਿਆ। 2016 'ਚ 902 ਪਹੁੰਚ ਗਿਆ। ਦੱਸ ਦਈਏ ਕਿ ਆਪ ਸਰਕਾਰ ਇਸ ਨੂੰ ਅਤੇ ਬਿਹਤਰ ਬਨਾਉਣਾ ਚਾਹੁੰਦੀ ਹੈ।