2G ਕੇਸ: ਜਵਾਬ ਦਾਖਲ ਕਰਨ ਨੂੰ ਸਮਾਂ ਮੰਗਣ 'ਤੇ ਕੋਰਟ ਵਲੋਂ 15 ਹਜ਼ਾਰ ਰੁੱਖ ਲਗਾਉਣ ਦਾ ਆਦੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਾਈਕੋਰਟ ਨੇ ਦੋ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਨੂੰ ਟੂ ਜੀ ਮਾਮਲੇ 'ਚ ਉਨ੍ਹਾਂ ਨੂੰ ਦੋਸ਼ਮੁਕਤ ਕੀਤੇ ਜਾਣ ਦੇ ਖਿਲਾਫ ਈਡੀ ਦੀ ਮੰਗ 'ਤੇ ਜਵਾਬ ਦੇਣ ਲਈ ਸਮਾਂ...

Delhi High Court

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਦੋ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਨੂੰ ਟੂ ਜੀ ਮਾਮਲੇ 'ਚ ਉਨ੍ਹਾਂ ਨੂੰ ਦੋਸ਼ਮੁਕਤ ਕੀਤੇ ਜਾਣ ਦੇ ਖਿਲਾਫ ਈਡੀ ਦੀ ਮੰਗ 'ਤੇ ਜਵਾਬ ਦੇਣ ਲਈ ਸਮਾਂ ਮੰਗੇ ਜਾਣ 'ਤੇ ਹਰ ਇਕ ਨੂੰ ਤਿੰਨ-ਤਿੰਨ ਹਜ਼ਾਰ ਬੂਟੇ ਲਗਾਉਣ ਦਾ ਬੁੱਧਵਾਰ ਨੂੰ ਆਦੇਸ਼ ਦਿਤਾ। 

ਜਸਟਿਸ ਨਜ਼ਮੀ ਵਜੀਰੀ ਨੇ ਸਵਾਨ ਟੈਲੀਕਾਮ ਪ੍ਰਾਈਵੇਟ ਲਿਮਿਟਡ ਦੇ ਪ੍ਰਮੋਟਰ ਸ਼ਾਹਿਦ ਬਲਵਾ, ਕੁਸੇਗਾਂਵ ਫਰੂਟਸ ਐਂਡ ਵੇਜ਼ੀਟੇਬਲਸ ਪ੍ਰਾਈਵੇਟ ਲਿਮਿਟਡ ਦੇ ਨਿਦੇਸ਼ਕ ਰਾਜੀਵ ਅੱਗਰਵਾਲ ਅਤੇ ਕੰਪਨੀਆਂ- ਡਾਇਨਮਿਕ ਰਿਏਲਿਟੀ,  ਡੀਬੀ ਰਿਏਲਿਟੀ ਲਿਮਿਟੇਡ ਅਤੇ ਨਿਹਾਰ ਕੰਸਟਰਕਸ਼ੰਸ ਪ੍ਰਾਇਵੇਟ ਲਿਮਿਟੇਡ ਨੂੰ ਜਵਾਬ ਦੇਣ ਲਈ ਇਕ ਅੰਤਮ ਮੌਕਾ ਪ੍ਰਦਾਨ ਕੀਤਾ। 

ਨਿਊਜ ਏਜੰਸੀ ਅਨੁਸਾਰ ਹਾਈਕੋਰਟ ਨੇ ਇਨ੍ਹਾਂ ਨੂੰ ਦੱਖਣ ਦਿੱਲੀ ਖੇਤਰ ਵਿਚ ਬੂਟੇ ਲਗਾਉਣ ਲਈ ਸਬੰਧਤ ਜੰਗਲ ਵਿਭਾਗ ਦੇ ਅਧਿਕਾਰੀ ਤੋਂ15 ਫਰਵਰੀ ਨੂੰ ਮੁਲਾਕਾਤ ਕਰਨ ਦਾ ਨਿਰਦੇਸ਼ ਦਿਤਾ ਹੈ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ ਟੈਲੀਕਾਮ ਮੰਤਰੀ ਏ.ਰਾਜਾ ਅਤੇ ਦਰਮੁਕ ਸੰਸਦ ਕਨਿਮੋਝੀ ਸਮੇਤ ਦੋ ਵਿਅਕਤੀਆਂ ਅਤੇ ਤਿੰਨ ਕੰਪਨੀਆਂ ਨੂੰ ਦੋਸ਼ਮੁਕਤ ਕਰ ਦਿਤਾ ਸੀ। ਦੱਸ ਦਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ।