ਪੱਤਰਕਾਰਾਂ ਨੇ ਬੀਜੇਪੀ ਦੇ ਪ੍ਰੋਗਰਾਮਾਂ ਨੂੰ ਹੈਲਮਟ ਪਾ ਕੇ ਕੀਤਾ ਕਵਰ
ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਇਨ੍ਹੀ ਦਿਨੀ ਪੱਤਰਕਾਰ ਬੀਜੇਪੀ ਦੀ ਕਵਰੇਜ ਦੌਰਾਨ ਹੈਲਮਟ ਪਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁੱਝ ਨਜ਼ਾਰਾ ਮੰਗਲਵਾਰ....
ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਇਨ੍ਹੀ ਦਿਨੀ ਪੱਤਰਕਾਰ ਬੀਜੇਪੀ ਦੀ ਕਵਰੇਜ ਦੌਰਾਨ ਹੈਲਮਟ ਪਾਉਂਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਕੁੱਝ ਨਜ਼ਾਰਾ ਮੰਗਲਵਾਰ ਨੂੰ ਸ਼ਹਿਰ 'ਚ ਵਿਖਾਈ ਦਿਤਾ ਜਦੋਂ ਨਗਰ ਨਿਗਮ ਰਾਏਪੁਰ 'ਚ ਭਾਜਪਾ ਕੌਂਸਲਰਾਂ ਦੇ ਪ੍ਰਦਰਸ਼ਨ 'ਤੇ ਕੁੱਝ ਪੱਤਰਕਾਰਾਂ ਨੇ ਹੈਲਮਟ ਪਾ ਕੇ ਕਵਰ ਕੀਤੀ। ਜਿਸ ਨੂੰ ਵੇਖ ਸਾਰੇ ਲੋਕ ਹੈਰਾਨ ਰਹਿ ਗਏ।
ਜਿਕਰਯੋਗ ਹੈ ਕਿ ਇਹ ਵਿਰੋਧ ਦੋ ਫਰਵਰੀ ਦੀ ਘਟਨਾ ਨੂੰ ਲੈ ਕੀਤਾ ਗਿਆ। ਉਸ ਦਿਨ ਬੀਜੇਪੀ ਦੇ ਸੂਬਾਈ ਦਫ਼ਤਰ 'ਚ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਦੀ ਕਵਰੇਜ ਦੌਰਾਨ ਇਕ ਪੱਤਰਕਾਰ ਸੁਮਨ ਪਾੰਡੇ ਦੇ ਨਾਲ ਕਥਿਤ ਤੌਰ 'ਤੇ ਮਾਰ ਕੁੱਟ ਕੀਤੀ ਗਈ। ਇਸ ਮਾਮਲੇ 'ਚ ਪੁਲਿਸ ਨੇ ਰਾਏਪੁਰ ਬੀਜੇਪੀ ਮੁੱਖੀ ਰਾਜੀਵ ਅੱਗਰਵਾਲ ਅਤੇ ਤਿੰਨ ਪਾਰਟੀ ਅਹੁਦਾਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ।
ਪੱਤਰਕਾਰ ਦਾ ਦਲ ਮੁਲਜ਼ਮਾਂ ਨੂੰ ਪਾਰਟੀ ਤੋਂ ਮੁਅੱਤਲ ਕਰਨ ਦੀ ਮੰਗ ਕਰ ਰਿਹਾ ਹੈ। ਜਿਸ ਦੇ ਤਹਿਤ ਸ਼ਨੀਵਾਰ ਦੇਰ ਰਾਤ ਬੀਜੇਪੀ ਦੇ ਸੂਬਾਈ ਦਫਤਰ ਦੇ ਬਾਹਰ ਧਰਨਾਂ ਵੀ ਦਿਤਾ। ਦੱਸ ਦਈਏ ਕਿ ਮੁਲਜ਼ਮ ਬੀਜੇਪੀ ਅਹੁਦਾਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਐਤਵਾਰ ਤਿੰਨ ਫਰਵਰੀ ਤੋਂ ਪੱਤਰਕਾਰਾਂ ਦਾ ਦਲ ਪ੍ਰੈਸ ਕਲੱਬ ਰਾਏਪੁਰ ਸਾਹਮਣੇ ਧਰਨੇ 'ਤੇ ਬੈਠਾ ਹੈ।