WhatsApp ਦੀ ਤਰ੍ਹਾਂ FB Messenger ਨੇ ਜਾਰੀ ਕੀਤਾ ‘ਅਨਸੈਂਡ’ ਫੀਚਰ, ਇਹ ਮਿਲੇਗੀ ਸੁਵਿਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਨੈਟਵਰਕਿੰਗ ਪ੍ਰਸਿੱਧ ਫੇਸਬੁਕ ਨੇ ਆਪਣੇ ਮੈਸੇਂਜਿੰਗ ਐਪ ਮੈਸੇਂਜ਼ਰ ਲਈ ਅਨਸੈਂਡ ਫੀਚਰ ਜਾਰੀ ਕੀਤਾ ਹੈ, ਜੋ ਯੂਜਰਜ਼ ਨੂੰ ਚੈਟ ਥਰੇਡ ਨਾਲ 10 ਮਿੰਟ ਦੇ...

Whatsapp and Fb Messenger

ਸੈਨ ਫਰਾਂਸਿਸਕੋ :  ਸੋਸ਼ਲ ਨੈਟਵਰਕਿੰਗ ਪ੍ਰਸਿੱਧ ਫੇਸਬੁਕ ਨੇ ਆਪਣੇ ਮੈਸੇਂਜਿੰਗ ਐਪ ਮੈਸੇਂਜ਼ਰ ਲਈ ਅਨਸੈਂਡ ਫੀਚਰ ਜਾਰੀ ਕੀਤਾ ਹੈ, ਜੋ ਯੂਜਰਜ਼ ਨੂੰ ਚੈਟ ਥਰੇਡ ਨਾਲ 10 ਮਿੰਟ ਦੇ ਅੰਦਰ ਆਪਣੇ ਮੈਸੇਜ ਨੂੰ ਡਿਲੀਟ ਕਰਨ ਦੀ ਸਹੂਲਤ ਦੇਵੇਗਾ। ਫੇਸਬੁਕ ਨੇ ਕਿਹਾ ਹੈ ਕਿ ਆਈਓਐਸ ਅਤੇ ਐਂਡਰਾਇਡ ਉੱਤੇ ਉਨ੍ਹਾਂ ਦੇ ਮੈਸੇਂਜਰ ਦੇ ਨਵੇਂ ਵਰਜ਼ਨ ਵਿਚ ਨਵਾਂ ਫੀਚਰ ਅੱਜ ਤੋਂ ਉਪਲੱਬਧ ਹੋਵੇਗਾ।

ਕੰਪਨੀ ਨੇ ਕਿਹਾ ਕਿ ਨਵੀਂ ਸਮਰੱਥਾ ਜਕਰਬਰਗ ਦੀ ਸ਼ਕਤੀ ‘ਤੇ ਆਧਾਰਿਤ ਹੈ, ਪਰ ਮੈਸੇਂਜਰ ‘ਤੇ ਲੋਕਾਂ ਨੂੰ ਵਿਆਪਕ ਸ਼ਕਤੀ ਪ੍ਰਦਾਨ ਕਰਨ ਲਈ ਇਸ ਵਿਚ ਕੁਝ ਸੁਧਾਰ ਕੀਤਾ ਗਿਆ ਹੈ। ਇਹ ਵਟਸ ਅਪ ਦੇ ਅਨਸੈਂਡ ਫੀਚਰ ਦੀ ਤਰ੍ਹਾਂ ਹੀ ਹੈ। ਇਸ ਸਹੂਲਤ ਨਾਲ ਯੂਜਰਜ਼ ਨੂੰ ਦੋ ਆਪਸ਼ਨ ਮਿਲਦੇ ਹਨ। ਪਹਿਲਾ ਰਿਮੂਵ ਫਾਰ ਐਵਰੀਵਨ ਅਤੇ ਦੂਜਾ ਰਿਮੂਵ ਫਾਰ ਯੂ।

ਇਹ ਆਪਸ਼ਨ ਮੈਸੇਂਜਰ ‘ਤੇ ਵੀ ਹੁਣ ਉਪਲੱਬਧ ਹੈ। ਫੇਸਬੁਕ ਦੇ ਜ਼ਰੀਏ ਫੋਟੋ-ਮੈਸੇਜਿੰਗ ਐਪ ਇੰਸਟਾਗ੍ਰਾਮ ਪਹਿਲਾਂ ਤੋਂ ਹੀ ਅਨਸੇਂਡ ਸਮਰੱਥਾ ਨੂੰ ਸਪੋਰਟ ਕਰ ਰਹੀ ਹੈ ਅਤੇ ਯੂਜਰਸ ਨੂੰ ਪਰਸਨਲ ਜਾਂ ਗਰੁੱਪ ਚੈਟ ਵਿਚ ਭੇਜੇ ਗਏ ਮੈਸੇਜ਼ ਨੂੰ ਡਿਲੀਟ ਕਰਨ ਦੀ ਸਹੂਲਤ ਦਿੰਦੀ ਹੈ