ਕੋਰੋਨਾ ਵਾਇਰਸ : ਚੀਨ ਤੋਂ ਵਾਪਸ ਲਿਆਏ ਸਾਰੇ ਭਾਰਤੀਆਂ ਦੀ ਆਈ ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਵਿਚ ਜਾਰੀ ਹੈ ਕੋਰੋਨਾ ਵਾਇਰਸ ਦਾ ਕਹਿਰ

File Photo

ਨਵੀਂ ਦਿੱਲੀ : ਚੀਨ ਤੋਂ ਆਪਣੇ ਦੇਸ਼ ਵਾਪਸ ਲਿਆਏ ਗਏ ਸਾਰੇ ਭਾਰਤੀ ਨਾਗਰਿਕਾਂ ਦੇ ਸੈਂਪਲਾ ਦੀ ਰਿਪੋਰਟ ਆ ਗਈ ਹੈ ਇਹ ਰਿਪੋਰਟ ਭਾਰਤ  ਸਰਕਾਰ ਲਈ ਵੀ ਸੁੱਖ ਦਾ ਸਾਂਹ ਲੈਣ ਵਾਲੀ ਹੈ ਕਿਉਂਕਿ ਸਾਰੇ ਭਾਰਤੀਆਂ ਦੀ ਰਿਪੋਰਟ ਨੈਗਟੀਵ ਆਈ ਹੈ। ਉੱਧਰ ਦੂਜੇ ਪਾਸੇ ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।

ਜਾਣਕਾਰੀ ਅਨੁਸਾਰ ਚੀਨ ਦੇ ਵੁਹਾਨ ਸ਼ਹਿਰ ਤੋਂ ਲਿਆਏ ਗਏ 645 ਭਾਰਤੀਆਂ ਨੂੰ ਸੈਨਾ ਅਤੇ ਆਟੀਬੀਪੀ ਦੁਆਰਾ ਬਣਾਏ ਗਏ ਦਿੱਲੀ ਅਤੇ ਹਰਿਆਣਾ ਦੇ ਦੋ ਵੱਖ-ਵੱਖ ਕੈਂਪਾ ਵਿਚ ਰੱਖਿਆ ਗਿਆ ਸੀ। ਇਨ੍ਹਾਂ ਸਾਰੇ ਨਾਗਰਿਕਾਂ ਦੇ ਲਏ ਗਏ ਸੈਂਪਲਾ ਦੀ ਵੀਰਵਾਰ ਨੂੰ ਆਈ ਰਿਪੋਰਟ ਵਿਚ ਕੋਰੋਨਾ ਵਾਇਰਸ ਦਾ ਕੋਈ ਕਣ ਨਹੀਂ ਪਾਇਆ ਗਿਆ ਹੈ ਅਤੇ ਇਹ ਸਾਰੇ ਕੋਰੋਨਾ ਵਾਇਰਸ ਦਾ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਦੱਸ ਦਈਏ ਵੁਹਾਨ ਚੀਨ ਦਾ ਉਹੀ ਸ਼ਹਿਰ ਹੈ ਜਿੱਥੇ ਸੱਭ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਉੱਥੇ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਸ਼ਨਿੱਚਰਵਾਰ ਨੂੰ ਸਪੈਸ਼ਲ ਫਲਾਇਟ ਭੇਜੀ ਸੀ ਅਤੇ ਐਤਵਾਰ ਨੂੰ ਇਹ ਸਾਰੇ ਭਾਰਤੀ ਵਾਪਸ ਦੇਸ਼ ਪਰਤੇ ਸਨ।

ਦੂਜੇ ਪਾਸੇ ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਸੰਖਿਆ 636 ਪਹੁੰਚ ਗਈ ਹੈ ਅਤੇ 320 ਹਜ਼ਾਰ ਤੋਂ ਜਿਆਦਾ ਲੋਕਾਂ ਨੂੰ ਇਸ ਵਾਇਰਸ ਦੀ ਲਾਗ ਲੱਗ ਚੁੱਕੀ ਹੈ। ਚੀਨ ਵਿਚ ਮੈਡੀਕਲ ਸਹੂਲਤਾਂ ਦੀ ਕਮੀ ਕਾਰਨ ਮੌਤ ਦਾ ਅੰਕੜਾ ਵੱਧਦਾ ਹੀ ਜਾ ਰਿਹਾ ਹੈ।