ਪੋਰਟ ਮੋਰਸਬੀ ਵਿੱਚ ਤੇਜ਼ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.2 ਰਹੀ ਤੀਬਰਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਪੀਨਜ਼ ਦੇ ਮਿੰਡਾਨਾਓ ਟਾਪੂ 'ਤੇ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Earthquake

ਨਵੀਂ ਦਿੱਲੀ: ਪਾਪੂਆ ਨਿਊ ਗਿੰਨੀ ਦੀ ਰਾਜਧਾਨੀ ਪੋਰਟ ਮੋਰਸਬੀ ਤੋਂ 644 ਕਿਲੋਮੀਟਰ ਉੱਤਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੁਚਾਲ ਦੀ 6.2 ਰਹੀ ਤੀਬਰਤਾ।

ਭੂਚਾਲ ਦੇ ਤੇਜ਼ ਝਟਕੇ ਐਤਵਾਰ ਸਵੇਰੇ 11: 15 ਵਜੇ ਪੋਰਟ ਮੋਰਸਬੀ ਦੇ ਉੱਤਰ ਵਿੱਚ ਮਹਿਸੂਸ ਕੀਤੇ ਗਏ। ਰਾਸ਼ਟਰੀ ਕੇਂਦਰ ਨੇ ਇਸ ਭੁਚਾਲ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ, ਫਿਲਪੀਨਜ਼ ਦੇ ਮਿੰਡਾਨਾਓ ਟਾਪੂ 'ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਟਾਪੂ 'ਤੇ ਰਿਕਟਰ ਪੈਮਾਨੇ' ਤੇ ਭੁਚਾਲ ਦੀ ਤੀਬਰਤਾ 6 ਸੀ।