ਕਿਸਾਨ ਨੇ ਫਾਹਾ ਲਾ ਕੇ ਟਿਕਰੀ ਬਾਰਡਰ 'ਤੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਇਹ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੌਰਾਨ ਅੱਜ ਇਕ ਹੋਰ ਕਿਸਾਨ ਦੀ ਦਿੱਲੀ ਸੰਘਰਸ਼ ਦੌਰਾਨ ਰੱਸੀ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ।

farmer suicide

ਭਿੰਡੀ ਸੈਦਾਂ - ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ।  ਕੜਾਕੇ ਦੀ ਠੰਡ ਵਿਚ ਦਿੱਲੀ ਦੀਆਂ ਹੱਦਾਂ ਤੇ ਕਿਸਾਨ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੌਰਾਨ ਹੁਣ ਤੱਕ 100 ਤੋਂ ਵੱਧ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਅੱਜ ਇਕ ਹੋਰ ਕਿਸਾਨ ਦੀ ਦਿੱਲੀ ਸੰਘਰਸ਼ ਦੌਰਾਨ ਰੱਸੀ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। 

ਦੱਸਣਯੋਗ ਹੈ ਕਿ ਇਹ ਕਿਸਾਨ ਦੀ ਮੌਤ ਟਿਕਰੀ ਬਾਰਡਰ ਤੇ ਰੱਸੀ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਨਾਲ ਹੋਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਕਰਮਬੀਰ ਨਾਂ ਦਾ ਕਿਸਾਨ ਹਰਿਆਣੇ ਦੇ ਜ਼ਿਲ੍ਹਾ ਜੀਂਦ ਦੇ ਪਿੰਡ ਸਿੰਘ ਵਾਲ ਦਾ ਵਸਨੀਕ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੀ ਸ਼ਾਮ ਸਰਕਾਰ ਅੜੀਅਲ ਰਵੱਈਏ ਤੋਂ ਕਾਫ਼ੀ ਦੁਖੀ ਤੇ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ।  ਇਸ ਤੋਂ ਬਾਅਦ ਬਹਾਦਰਗੜ੍ਹ ਦੇ ਨਵੇਂ ਬੱਸ ਸਟੈਂਡ ਪਿੱਛੇ ਖ਼ੁਦ ਆਪਣੇ ਗਲ ਵਿਚ ਰੱਸੀ ਪਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਰਮਬੀਰ ਦੇ ਕੋਲੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ।

ਕਰਮਬੀਰ ਨੇ ਸੁਸਾਈਡ ਨੋਟ ਵਿੱਚ ਲਿਖਿਆ, "ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ। ਪਿਆਰੇ ਕਿਸਾਨ ਭਰਾਵੋ, ਇਹ ਮੋਦੀ ਸਰਕਾਰ ਅੱਜ ਤਾਰੀਖ ਦਿੰਦੀ ਆ ਰਹੀ ਹੈ, ਪਤਾ ਨਹੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕਦੋਂ ਰੱਦ ਕੀਤਾ ਜਾਵੇਗਾ। ਜਦੋਂ ਤੱਕ ਇਹ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਅਸੀਂ ਇਥੋਂ ਨਹੀਂ ਹਟਾਂਗੇ" ।

ਜ਼ਿਕਰਯੋਗ ਹੈ ਕਿ ਕਰਮਬੀਰ ਦੀਆਂ ਤਿੰਨ ਧੀਆਂ ਹਨ ਅਤੇ ਇਕ ਧੀ ਵਿਆਹੀ ਹੋਈ ਹੈ। ਹਾਲਾਂਕਿ, ਕਿਸਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।