ਨਹੀਂ ਕਰਨ ਦੇਵਾਂਗੇ ਦਿਓਲ ਪਰਿਵਾਰ ਨੂੰ ਸ਼ੂਟਿੰਗ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹ ਦਿਓਲ ਪਰਿਵਾਰ ਨੂੰ ਇਨ੍ਹਾਂ ਦੋ ਸੂਬਿਆਂ 'ਚ ਸ਼ੂਟਿੰਗ ਨਹੀਂ ਕਰਨ ਦੇਣਗੇ।

deol family

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਬੈਠੇ ਹੋਏ ਹਨ। ਕਿਸਾਨੀ ਅੰਦੋਲਨ ਦੇ ਹੱਕ ਵਿਚ ਨਾ ਖੜਣ ਵਾਲੀਆਂ ਫਿਲਮੀ ਹਸਤੀਆਂ ਨੂੰ ਕਿਸਾਨਾਂ ਦੀ ਮੁਖਾਲਫਿਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਨਵੀ ਕਪੂਰ ਤੋਂ ਬਾਅਦ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਚਕਾਰ ਹੁਣ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਅੰਦੋਲਨ ਵਿਚ ਬਾਲੀਵੁੱਡ ਹਸਤੀਆਂ ਨੇ ਸਰਕਾਰ ਦਾ ਰੁਖ ਕੀਤਾ ਹੈ ਇਨ੍ਹਾਂ 'ਚੋਂ ਇੱਕ ਹੈ ਦਿਓਲ ਪਰਿਵਾਰ। 

ਹਾਲ ਹੀ ਵਿੱਚ ਕਿਸਾਨਾਂ ਨੇ ਬੌਬੀ ਦਿਓਲ ਦੀ ਫਿਲਮ 'ਲਵ ਹੋਸਟਲ' ਦੀ ਸ਼ੂਟਿੰਗ ਰੋਕ ਦਿੱਤੀ ਸੀ। ਫਿਲਮ ਚਾਲਕਾਂ ਨੂੰ ਬਿਨਾਂ ਸ਼ੂਟਿੰਗ ਦੇ ਵਾਪਸ ਪਰਤਣ ਲਈ ਕਿਹਾ ਗਿਆ ਸੀ।  ਹੁਣ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਦਿਓਲ ਪਰਿਵਾਰ ਨੂੰ ਇਨ੍ਹਾਂ ਦੋ ਸੂਬਿਆਂ 'ਚ ਸ਼ੂਟਿੰਗ ਨਹੀਂ ਕਰਨ ਦੇਣਗੇ। 

ਕਿਸਾਨਾਂ ਦੀ ਗੱਲ ਕਰੀਏ ਜੇਕਰ ਤੇ ਦਿਓਲ ਪਰਿਵਾਰ ਦੇ ਤਿੰਨ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਨੇੜਲੇ ਹਨ। ਇਕ ਪਾਸੇ ਸਨੀ ਦਿਓਲ ਅਤੇ ਹੇਮਾ ਮਾਲਿਨੀ ਤੇ ਇਸ ਦੇ ਨਾਲ ਹੀ ਧਰਮਿੰਦਰ ਸਰਕਾਰ ਪ੍ਰਤੀ ਨਰਮ ਵੀ ਹਨ। ਇਸੇ ਕਾਰਨ ਉਹ ਕਿਸਾਨਾਂ ਨਾਲ ਖੜਨ ਦੀ ਬਜਾਏ ਸਰਕਾਰ ਦਾ ਪੱਖ ਪੂਰ ਰਹੇ ਹਨ ਤੇ ਹੁਣ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। 

ਕਾਬਲੇਗੌਰ ਹੈ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿਚ ਵਿਚਰਨ ਕਾਰਨ ਕਿਸਾਨਾਂ ਦੀ ਨਰਾਜਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਨੀ ਦਿਓਲ ਦਾ ਭਰਾ ਹੋਣ ਕਾਰਨ ਕਿਸਾਨ ਬੌਬੀ ਦਿਓਲ ਨੂੰ ਵੀ ਖੇਤੀ ਕਾਨੂੰਨਾਂ ਦਾ ਹਮਾਇਤੀ ਮੰਨ ਰਹੇ ਹਨ। ਇਸ ਤੋਂ ਪਹਿਲਾ ਦਿਓਲ ਪਰਿਵਾਰ ਦੀ ਮੈਂਬਰ ਹੇਮਾ ਮਾਲਨੀ ਵਲੋਂ ਵੀ ਖੇਤੀ ਕਾਨੂੰਨਾਂ ਦੇ ਹੱਕ 'ਚ ਖੜਨ ਕਾਰਨ ਕਿਸਾਨਾਂ ਦੀ ਨਰਾਜਗੀ ਸਹਿਣੀ ਪਈ ਸੀ।