ਯੂਪੀ ਵਿਚ ਵਾਪਰੀ ਕਾਂਝਵਾਲਾ ਵਰਗੀ ਘਟਨਾ, ਕਾਰ ਨੇ 12 ਕਿਲੋਮੀਟਰ ਤੱਕ ਲਾਸ਼ ਨੂੰ ਘਸੀਟਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣਕਾਰੀ ਮੁਤਾਬਕ ਕਾਰ ਆਗਰਾ ਤੋਂ ਨੋਇਡਾ ਵੱਲ ਜਾ ਰਹੀ ਸੀ।

Another Kanjhawala-like incident, man dragged for 12 km

 

ਮਥੁਰਾ: ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਦਿੱਲੀ ਦੇ ਕਾਂਝਵਾਲਾ ਵਰਗਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਮਥੁਰਾ ਦੇ ਥਾਣਾ ਮਾਂਟ ਇਲਾਕੇ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਕਈ ਕਿਲੋਮੀਟਰ ਤੱਕ ਕਾਰ 'ਚ ਇਕ ਲਾਸ਼ ਫਸੀ ਰਹੀ। ਜਦੋਂ ਕਾਰ ਮਾਂਟ ਟੋਲ ਪਲਾਜ਼ਾ 'ਤੇ ਪਹੁੰਚੀ ਤਾਂ ਐਕਸਪ੍ਰੈਸ ਵੇਅ ਦੇ ਸੁਰੱਖਿਆ ਕਰਮਚਾਰੀਆਂ ਨੇ ਕਾਰ ਦੇ ਹੇਠਾਂ ਲਾਸ਼ ਫਸੀ ਹੋਈ ਦੇਖੀ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਫਸੀ ਲਾਸ਼ ਨੂੰ ਕਰੀਬ 12 ਕਿਲੋਮੀਟਰ ਤੱਕ ਘਸੀਟਿਆ ਗਿਆ। ਜਾਣਕਾਰੀ ਮੁਤਾਬਕ ਕਾਰ ਆਗਰਾ ਤੋਂ ਨੋਇਡਾ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ, ਵਰਤੇ ਗਏ ਜਾਤੀਸੂਚਕ ਸ਼ਬਦ

ਕਾਰ ਦਿੱਲੀ ਵਾਸੀ ਵਰਿੰਦਰ ਚਲਾ ਰਿਹਾ ਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਵਿਅਕਤੀ ਨੇ ਕਥਿਤ ਤੌਰ 'ਤੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਰਾਤ ਨੂੰ ਸੰਘਣੀ ਧੁੰਦ ਸੀ, ਇਸ ਲਈ ਉਸ ਨੂੰ ਦੇਖਣ ਵਿਚ ਮੁਸ਼ਕਿਲ ਹੋ ਰਹੀ ਸੀ। ਉਸ ਨੂੰ ਆਪਣੀ ਕਾਰ ਦੇ ਹੇਠਾਂ ਫਸੀ ਲਾਸ਼ ਬਾਰੇ ਪਤਾ ਨਹੀਂ ਸੀ।

ਇਹ ਵੀ ਪੜ੍ਹੋ: ਜਲੰਧਰ: ਵਿਦੇਸ਼ੀ ਧਰਤੀ ’ਤੇ 2 ਭੈਣਾਂ ਦੇ ਇਕਲੌਤੇ ਭਰਾ ਨੇ ਤੋੜਿਆ ਦਮ

ਪੁਲਿਸ ਸੁਪਰਡੈਂਟ ਤ੍ਰਿਗੁਣ ​​ਬਿਸੇਨ ਨੇ ਕਿਹਾ, "ਬੀਤੀ ਰਾਤ ਐਕਸਪ੍ਰੈਸ ਵੇਅ 'ਤੇ ਸੰਘਣੀ ਧੁੰਦ ਸੀ, ਇਸ ਲਈ ਵਿਜ਼ੀਬਿਲਟੀ ਘੱਟ ਸੀ, ਜਿਸ ਕਾਰਨ ਹਾਦਸੇ ਦਾ ਸ਼ਿਕਾਰ ਵਿਅਕਤੀ ਕਾਰ ਦੇ ਹੇਠਾਂ ਆ ਗਿਆ।" ਫਿਲਹਾਲ ਪੁਲਿਸ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ ਅਤੇ ਰਸਤੇ ਵਿਚ ਸੁਰੱਖਿਆ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਦੀ ਮੌਤ ਹੋਈ ਅਤੇ ਕਿਵੇਂ ਹੋਈ।

ਇਹ ਵੀ ਪੜ੍ਹੋ: Turkey Earthquake: ਭਾਰਤ ਨੇ ਭੇਜੀ ਰਾਹਤ ਸਮੱਗਰੀ, ਆਰਮੀ ਫੀਲਡ ਹਸਪਤਾਲ ਤੋਂ 89 ਮੈਂਬਰੀ ਮੈਡੀਕਲ ਟੀਮ ਰਵਾਨਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਕਾਂਝਵਾਲਾ ਵਿਚ 1 ਜਨਵਰੀ ਦੀ ਸਵੇਰ ਨੂੰ ਇਕ ਕਾਰ ਨੇ ਅੰਜਲੀ ਸਿੰਘ (20) ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਅਤੇ ਲੜਕੀ ਨੂੰ ਕਰੀਬ 12 ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਇਸ ਘਟਨਾ ਵਿਚ ਲੜਕੀ ਦੀ ਮੌਤ ਹੋ ਗਈ ਸੀ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ।