Bareillys Factory Explosion: ਬਰੇਲੀ 'ਚ ਵੱਡਾ ਹਾਦਸਾ, ਡੋਰ ਬਣਾਉਣ ਵਾਲੀ ਫੈਕਟਰੀ 'ਚ ਧਮਾਕੇ ਕਾਰਨ 3 ਲੋਕਾਂ ਦੀ ਮੌਤ
Bareillys Factory Explosion: , ਲਾਸ਼ਾਂ ਦੇ ਉੱਡੇ ਚਿੱਥੜੇ
Bareillys manjha factory explosion News in punjabi
Bareillys manjha factory explosion News in punjabi: ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਕਿਲਾ ਥਾਣਾ ਖੇਤਰ ਦੇ ਬਕਰੰਗ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਕ ਡੋਰ ਬਣਾਉਣ ਵਾਲੀ ਫੈਕਟਰੀ 'ਚ ਧਮਾਕਾ ਹੋਇਆ।
ਇਸ ਹਾਦਸੇ ਵਿੱਚ ਮਾਲਕ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਮਾਲਕ ਦਾ ਹੱਥ ਟੁੱਟ ਕੇ 5 ਫੁੱਟ ਦੂਰ ਜਾ ਡਿੱਗਿਆ। ਮਜ਼ਦੂਰਾਂ ਦੀਆਂ ਲਾਸ਼ਾਂ ਦੇ ਵੀ ਚਿੱਥੜੇ ਉੱਡ ਗਏ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੈਕਟਰੀ ਵਿੱਚ ਪਤੰਗਾਂ ਲਈ ਡੋਰਾਂ ਬਣਾਈਆਂ ਜਾਂਦੀਆਂ ਸਨ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।