ਬੱਸ ਦਾ ਇੰਤਜ਼ਾਰ ਕਰ ਰਹੀ 18 ਸਾਲਾ ਲੜਕੀ ਦਾ ਜ਼ਬਰਦਸਤੀ ਆਟੋ ਵਿਚ ਬਿਠਾਇਆ, ਕੀਤਾ ਜਿਨਸ਼ੀ ਸ਼ੋਸ਼ਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਆਟੋ ਰਿਕਸ਼ਾ ਚਾਲਕ ਅਤੇ ਉਸ ਦੇ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ

photo

ਚੇਨਈ— ਤਾਮਿਲਨਾਡੂ ਦੇ ਚੇਨੱਈ ਤੋਂ ਹਾਲ ਹੀ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਨਾ ਸਿਰਫ਼ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਸਗੋਂ ਸਿਆਸੀ ਹਲਕਿਆਂ 'ਚ ਵੀ ਖਲਬਲੀ ਮਚਾ ਦਿੱਤੀ ਹੈ। ਦਰਅਸਲ ਸੋਮਵਾਰ ਰਾਤ ਕਿਲੰਬੱਕਮ ਬੱਸ ਟਰਮੀਨਸ ਦੇ ਬਾਹਰ 18 ਸਾਲ ਦੀ ਇਕ ਲੜਕੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ।  ਉਦੋਂ ਹੀ ਆਟੋ ਰਿਕਸ਼ਾ ਚਾਲਕ ਆਇਆ ਅਤੇ ਲੜਕੀ ਨੂੰ ਆਟੋ ਵਿੱਚ ਬੈਠਣ ਲਈ ਕਿਹਾ ਪਰ ਲੜਕੀ ਨੇ ਮਨ੍ਹਾ ਕਰ ਦਿੱਤਾ।

ਉਸ ਆਟੋ ਚਾਲਕ ਨੇ ਲੜਕੀ ਨੂੰ ਜ਼ਬਰਦਸਤੀ ਖਿੱਚ ਲਿਆ ਅਤੇ ਫਿਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਹ ਸਿਰਫ਼ ਇਕ ਆਦਮੀ ਦਾ ਕੰਮ ਨਹੀਂ ਸੀ ਸਗੋਂ ਦੋ ਹੋਰ ਵਿਅਕਤੀ ਆਏ ਅਤੇ ਚਾਕੂ ਦੀ ਨੋਕ 'ਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ।

ਔਰਤ ਚੀਕਦੀ ਰਹੀ। ਫਿਰ ਅਚਾਨਕ ਬੱਚੀ ਦੀਆਂ ਚੀਕਾਂ ਸੁਣ ਕੇ ਕੁਝ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਪਿੱਛਾ ਕੀਤਾ ਤਾਂ ਬਦਮਾਸ਼ ਲੜਕੀ ਨੂੰ ਸੜਕ ਕਿਨਾਰੇ ਛੱਡ ਕੇ ਭੱਜ ਗਏ। ਮਾਮਲੇ 'ਚ ਸਾਹਮਣੇ ਆਇਆ ਕਿ ਲੜਕੀ ਕਿਸੇ ਹੋਰ ਸੂਬੇ ਦੀ ਰਹਿਣ ਵਾਲੀ ਸੀ ਅਤੇ ਸਲੇਮ 'ਚ ਕੰਮ ਕਰਦੀ ਸੀ।

ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਤੋਂ ਬਾਅਦ, ਪੁਲਿਸ ਨੇ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ, ਪੁੱਛਗਿੱਛ ਕੀਤੀ ਅਤੇ ਆਖਰਕਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਆਟੋਰਿਕਸ਼ਾ ਚਾਲਕ ਮੁਥਾਮਿਲ ਸੇਲਵਾਨ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।