ਇਮਾਨਦਾਰੀ ਜ਼ਿੰਦਾ ਹੈ : ਬਿਨਾਂ ਦੁਕਾਨਦਾਰ ਵੀ ਇਸ ਦੁਕਾਨ 'ਚ ਨਹੀਂ ਹੁੰਦੀ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਥੇ ਦੇ ਕਨੂੰਰ ਜ਼ਿਲੇ੍ਹ੍ ‘ਚ ਅਜਿਹੀ ਦੁਕਾਨ ਹੈ ਜਿੱਥੇ ਦੁਕਾਨਦਾਰ ਨਹੀਂ ਬੈਠਦਾ.....

Departmental Stor

ਕੇਰਲ: ਇੱਥੇ ਦੇ ਕਨੂੰਰ ਜ਼ਿਲੇ੍ਹ੍ ‘ਚ ਅਜਿਹੀ ਦੁਕਾਨ ਹੈ ਜਿੱਥੇ ਦੁਕਾਨਦਾਰ ਨਹੀਂ ਬੈਠਦਾ। ਗਾਹਕ ਆਉਂਦੇ ਹਨ, ਸਾਮਾਨ ਖਰੀਦਦੇ ਹਨ ਤੇ ਉਸ ‘ਤੇ ਲਿਖੀ ਕੀਮਤ ਮੁਤਾਬਕ ਪੈਸੇ ਇੱਕ ਬਾਕਸ ‘ਚ ਪਾ ਕੇ ਚਲੇ ਜਾਂਦੇ ਹਨ। ਉਹਨਾਂ ਨੇ ਕਿੰਨੇ ਪੈਸੇ ਰੱਖੇ, ਇਸ ਦੀ ਨਿਗਰਾਨੀ ਕੋਈ ਨਹੀਂ ਰੱਖਦਾ।

ਇਸ ਦੁਕਾਨ ਦੀ ਸ਼ੂਰੂਆਤ ਇੱਕ ਜਨਵਰੀ, 2019 ਨੂੰ ਐਨਜੀਓ ‘ਜਨਸ਼ਕਤੀ’ ਨੇ ਕੀਤੀ ਸੀ। ਅਜਿਹਾ ਹੀ ਇੱਕ ਸਟੋਰ ਸਵਿਟਜ਼ਰਲੈਂਡ ‘ਚ ਵੀ ਹੈ ਜਿਸ ਨੂੰ ਓਨੈਸਟੀ ਸ਼ੋਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਨੂੰਰ ਦੀ ਇਸ ਦੁਕਾਨ ਨੂੰ ਸ਼ੁਰੂ ਕਰਨ ਦਾ ਆਈਡੀਆ ਖਲੀਲ ਨਾਅ ਦੇ ਸ਼ਖਸ ਦਾ ਹੈ।

ਖਲੀਲ 23 ਸਾਲ ਦਾ ਹੈ ਜੋ ਹਾਦਸੇ ‘ਚ ਪਿੱਠ ‘ਚ ਸੱਟ ਲੱਗਣ ਕਾਰਨ ਤੁਰਨ ‘ਚ ਅਸਮਰੱਥ ਹੈ। ਉਹ ਇੱਕ ਲੰਬੇ ਅਰਸੇ ਤੋਂ ਰੋਜ਼ਮਰ੍ਹਾ ਦੀਆਂ ਚੀਜ਼ਾਂ ਬਣਾਉਂਦਾ ਹੈ ਜਿਸ ਨੂੰ ਪਿੰਡ ਵਾਸੀ ਖਰੀਦਣ ਆਉਂਦੇ ਹਨ। ਇਸ ਦੇ ਨਾਲ ਹੀ ਦੁਕਾਨ ‘ਚ ਬਣਨ ਵਾਲਾ ਸਾਮਾਨ ਵੀ ਖਲੀਲ ਜਿਹੇ ਲੋਕਾਂ ਵੱਲੋਂ ਹੀ ਤਿਆਰ ਕੀਤਾ ਜਾਂਦਾ ਹੈ।

ਦੁਕਾਨ ‘ਤੇ ਰੋਜ਼ ਆਉਣ ਤੇ ਨੇੜੇ ਰਹਿਣ ਵਾਲੇ ਲੋਕ ਦੁਕਾਨ ਦੇ ਨਿਯਮਾਂ ਤੋਂ ਜਾਣੂ ਹਨ। ਇਸ ਦੇ ਨਾਲ ਹੀ ਖਲੀਲ ਨੇ ਦੁਕਾਨ ਦਾ ਨਾਂ 'ਪ੍ਰ੍ਤਿਕਸ਼ਾ' ਰੱਖਿਆ ਹੈ। ਜਿੱਥੇ ਕਦੇ ਕੋਈ ਚੋਰੀ ਦੀ ਘਟਨਾ ਨਹੀਂ ਹੋਈ। ਖਲੀਲ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਦੁਕਾਨ ਸ਼ੁਰੂ ਕੀਤੀ ਸੀ ਤਾਂ ਉਸ ਦੀ ਰੋਜ਼ ਦੀ ਆਮਦਨ 1000 ਰੁਪਏ ਸੀ। ਹੁਣ ਵੀ ਉਹ ਦਿਨ ਦੇ ਘੱਟੋ-ਘੱਟ 750 ਰੁਪਏ ਕਮਾ ਲੈਂਦਾ ਹੈ।​