ਟਰੈਕਟਰ ਚਾਲਕ ਨੂੰ ਗੋਲੀ ਮਾਰ ਕੇ ਕੀਤੀ ਲੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੌਕੇ 'ਤੇ ਪਹੁੰਚੀ ਪੁਲਿਸ

Tractor Driver

ਜਗਰਾਓ (ਦਵਿੰਦਰ ਜੈਨ) ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ।  ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ।

ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਮੋਗਾ ਲੁਧਿਆਣਾ ਜੀ ਟੀ ਰੋਡ  ਤੋਂ ਸਾਹਮਣੇ ਆਇਆ ਹੈ ਜਿਥੇ  ਬੀਤੀ ਰਾਤ ਮੋਗੇ ਤੋਂ ਇਕ ਚਾਰੇ ਨਾਲ ਭਰੀ ਟਰਾਲੀ ਆ ਰਹੀ ਸੀ ।

ਜੋ ਕਿ ਲੁਧਿਆਣਾ ਵੱਲ ਜਾ ਰਹੀ ਸੀ ।ਥਾਣੇਦਾਰ ਪ੍ਰੀਤਮ ਸਿੰਘ  ਦੇ ਕਹਿਣ ਮੁਤਾਬਿਕ  ਟਰੈਕਟਰ ਚਾਲਕ ਟਾਇਰ ਪੈਂਚਰ ਹੋਣ ਕਰਕੇ ਟਰੈਕਟਰ ਉਪਰ ਸੋ ਗਿਆ।

ਦੋ ਅਣਪਛਾਤੇ ਨੌਜਵਾਨ ਮੋਟਰ ਸਾਈਕਲ ਤੇ ਆਏ ਟਰੈਕਟਰ ਤੋਂ ਨੀਚੇ ਉਤਾਰ ਨੌਜਵਾਨ ਕੋਲੋ ਪੈਸੇ ਮੰਗਣ ਲੱਗੇ ਤੇ ਉਸ ਪਾਸੋਂ 500 ਰੁਪਏ ਹੀ ਜੇਬ ਵਿੱਚੋਂ ਨਿਕਲਣ ਤੇ ਪੈਸੇ ਲੈ ਕੇ ਚਲੇ ਗਏ ਅਤੇ ਜਾਂਦੇ ਜਾਂਦੇ ਉਸਦੀ ਪਿੱਠ ਤੇ ਗੋਲੀ ਮਾਰ  ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਬੀਤੀ ਦੇਰ ਰਾਤ ਇਹ ਘਟਨਾ ਵਾਪਰੀ।  ਟਰੈਕਟਰ ਚਾਲਕ  ਨੂੰ ਜਖਮੀ ਹਾਲਾਤ ਵਿੱਚ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ  ਆਸ ਪਾਸ ਸੀਸੀਟੀਵੀ ਫੁਟੇਜ ਚੈਕ ਕਰ ਰਹੀ ਹੈ।