ਬੁਲੰਦਸ਼ਹਿਰ: ਪੋਲੀਟੈਕਨਿਕ ਕਾਲਜ ਦੇ ਹੋਸਟਲ 'ਚ ਹੋਇਆ ਜ਼ਬਰਦਸਤ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

10 ਵਿਦਿਆਰਥੀਆਂ ਸਮੇਤ 13 ਝੁਲਸੇ

Explosion at Polytechnic College Hostel

 

ਬੁਲੰਦਸ਼ਹਿਰ: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਇੱਕ ਪੋਲੀਟੈਕਨਿਕ ਕਾਲਜ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਹਾਦਸੇ 'ਚ 10 ਵਿਦਿਆਰਥੀਆਂ ਸਮੇਤ 13 ਲੋਕ ਝੁਲਸ ਗਏ ਹਨ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਬੁਲੰਦਸ਼ਹਿਰ ਤੋਂ ਅਲੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੁਲੰਦਸ਼ਹਿਰ ਦੀ ਡਿਬਈ ਤਹਿਸੀਲ ਦੇ ਪਿੱਛੇ ਸਥਿਤ ਸਰਕਾਰੀ ਪੋਲੀਟੈਕਨਿਕ ਕਾਲਜ 'ਚ ਸਿਲੰਡਰ 'ਚ ਧਮਾਕਾ ਹੋਇਆ ਹੈ।

 

ਸਰਕਾਰੀ ਪੋਲੀਟੈਕਨਿਕ ਕਾਲਜ ਦੇ ਹੋਸਟਲ ਦੀ ਰਸੋਈ ਵਿੱਚ ਰੱਖੇ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ। ਚਸ਼ਮਦੀਦਾਂ ਮੁਤਾਬਕ ਰਸੋਈ 'ਚ ਰੱਖਿਆ 5 ਕਿਲੋ ਦਾ ਗੈਸ ਸਿਲੰਡਰ ਖਾਣਾ ਬਣਾਉਂਦੇ ਸਮੇਂ ਅਚਾਨਕ ਫਟ ਗਿਆ। ਉੱਥੇ ਮੌਜੂਦ 10 ਵਿਦਿਆਰਥੀਆਂ ਸਮੇਤ 13 ਲੋਕ ਇਸ ਦੀ ਲਪੇਟ 'ਚ ਆ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਬੁਲੰਦਸ਼ਹਿਰ ਦੇ ਡੀਐਮ ਸੀਪੀ ਸਿੰਘ ਦਾ ਕਹਿਣਾ ਹੈ, ''ਅੱਜ ਕਰੀਬ 9 ਵਜੇ ਪੌਲੀਟੈਕਨਿਕ ਕਾਲਜ 'ਚ ਖਾਣਾ ਬਣਾਉਂਦੇ ਸਮੇਂ ਇਕ ਛੋਟੇ ਸਿਲੰਡਰ 'ਚ ਅੱਗ ਲੱਗ ਗਈ ਅਤੇ ਫਿਰ ਇਹ ਫਟ ਗਿਆ। ਇਸ ਹਾਦਸੇ 'ਚ ਪੌਲੀਟੈਕਨਿਕ ਦੇ 10 ਬੱਚੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਲੀਗੜ੍ਹ 'ਚ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਡੀਐਮ ਸੀਪੀ ਸਿੰਘ ਨੇ  ਦੱਸਿਆ ਕਿ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ, ਸਾਡੇ ਡਿਪਟੀ ਕਲੈਕਟਰ ਅਲੀਗੜ੍ਹ ਦੇ ਸੀਐਮਓ ਦੇ ਨਾਲ ਹਸਪਤਾਲ ਵਿੱਚ ਮੌਜੂਦ ਹਨ, ਡਿਬਈ ਤਹਿਸੀਲ ਦਾ ਸਟਾਫ ਵੀ ਮੌਕੇ 'ਤੇ ਮੌਜੂਦ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਹੁਣ ਤੱਕ ਦੀ ਮੁੱਢਲੀ ਜਾਂਚ 'ਚ ਖਾਣਾ ਪਕਾਉਂਦੇ ਸਮੇਂ ਅੱਗ ਲੱਗਣ ਕਾਰਨ ਧਮਾਕਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਬਾਕੀ ਜਾਂਚ ਦਾ ਵਿਸ਼ਾ ਹੈ।