ਜਰਮਨ ਦੀ ਕੁੜੀ ਨੂੰ ਹੋਇਆ ਬਿਹਾਰ ਦੇ ਮੁੰਡੇ ਨਾਲ ਪਿਆਰ, ਭਾਰਤ ਪਹੁੰਚ ਕਰਵਾਇਆ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਰਮਨ ਦੀ ਕੁੜੀ ਨੂੰ ਹੋਇਆ ਬਿਹਾਰ ਦੇ ਮੁੰਡੇ ਨਾਲ ਪਿਆਰ ਵਿਦੇਸ਼ ਛੱਡ ਕੇ ਪਹੁੰਚੀ ਭਾਰਤ ਕਰਵਾਇਆ ਹਿੰਦੂ ਰੀਤਾਂ ਨਾਲ ਵਿਆਹ

PHOTO

 

ਪਟਨਾ:  ਜਰਮਨ ਦੀ ਰਿਸਰਚ ਸਕਾਲਰ ਲਾਰੀਸਾ ਬੇਲਜ ਨੇ ਆਪਣੇ ਬਿਹਾਰੀ ਪ੍ਰੇਮੀ ਸਤੇਂਦਰ ਕੁਮਾਰ ਨਾਲ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰਵਾ ਲਿਆ। ਇਸ ਵਿਆਹ ਨੂੰ ਲੈ ਕੇ ਇਲਾਕੇ 'ਚ ਕਾਫੀ ਚਰਚਾ ਹੈ। ਸਤੇਂਦਰ ਕੁਮਾਰ ਨਰਹਟ ਬਲਾਕ ਦੇ ਪਿੰਡ ਬਰੋਟਾ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਲਾਰੀਸਾ ਜਰਮਨੀ ਤੋਂ ਹੈ। ਦੋਵੇਂ ਸਵੀਡਨ ਵਿੱਚ ਇਕੱਠੇ ਰਿਸਰਚ ਕਰ ਰਹੇ ਸਨ।

 

 

ਜਰਮਨੀ ਵਿੱਚ ਜਨਮੀ ਲਾਰੀਸਾ ਨਾ ਤਾਂ ਹਿੰਦੀ ਜਾਣਦੀ ਹੈ ਅਤੇ ਨਾ ਹੀ ਹਿੰਦੂ ਧਰਮ ਦੇ ਰੀਤੀ-ਰਿਵਾਜਾਂ ਨੂੰ। ਫਿਰ ਵੀ ਆਪਣੇ ਪਿਆਰ ਦੀ ਖ਼ਾਤਰ ਵਿਆਹ ਦੌਰਾਨ ਉਨ੍ਹਾਂ ਸਾਰੀਆਂ ਰਸਮਾਂ ਨੂੰ ਬਾਖੂਬੀ ਨਿਭਾਇਆ। ਹਲਦੀ, ਜਲ ਗ੍ਰਹਿਣ ਤੋਂ ਲੈ ਕੇ ਪੂਜਾ ਤੱਕ ਸਾਰੀਆਂ ਰਸਮਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਸਿੰਦੂਰ ਵੀ ਲਗਾਇਆ ਗਿਆ।

 

 

ਦੱਸ ਦਈਏ ਕਿ ਲਾਰੀਸਾ ਆਪਣੇ ਵਿਆਹ ਲਈ ਸਪੈਸ਼ਲ ਵੀਜ਼ਾ ਲੈ ਕੇ ਭਾਰਤ ਆਈ। ਉਸ ਦੇ ਮਾਤਾ-ਪਿਤਾ ਨੂੰ ਵੀਜ਼ਾ ਨਹੀਂ ਮਿਲ ਸਕਿਆ, ਜਿਸ ਕਾਰਨ ਉਹ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ। ਜਦਕਿ ਸਤਿੰਦਰ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਇਸ ਵਿਆਹ ਵਿਚ ਸ਼ਾਮਲ ਹੋਏ। ਵਿਆਹ ਦੀਆਂ ਸਾਰੀਆਂ ਰਸਮਾਂ ਰਾਜਗੀਰ ਸਥਿਤ ਇੱਕ ਹੋਟਲ ਵਿੱਚ ਨਿਭਾਈਆਂ ਗਈਆਂ।

 

ਲਾਰੀਸਾ ਨੇ ਦੱਸਿਆ ਕਿ ਦੋਵੇਂ ਇੱਕ ਦੂਜੇ ਨੂੰ 2019 ਤੋਂ ਜਾਣਦੇ ਹਨ। ਰਿਲੇਸ਼ਨਸ਼ਿਪ 'ਚ ਆਉਣ ਤੋਂ ਬਾਅਦ ਜਦੋਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਇਸ ਲਈ ਭਾਰਤ ਨੂੰ ਚੁਣਿਆ। ਦੋਵੇਂ ਚਾਹੁੰਦੇ ਸਨ ਕਿ ਉਨ੍ਹਾਂ ਦਾ ਵਿਆਹ ਭਾਰਤ 'ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋਵੇ। ਉਹਨਾਂ ਦੱਸਿਆ ਕਿ ਉਹ ਇੱਥੇ ਜ਼ਿੰਦਗੀ ਦਾ ਆਨੰਦ ਲੈਣ ਆਈ ਹੈ। ਉਹ ਭਾਰਤੀ ਸੱਭਿਆਚਾਰ ਨੂੰ ਬਹੁਤ ਪਸੰਦ ਕਰਦੀ ਹੈ ਅਤੇ ਇੱਥੋਂ ਦੇ ਲੋਕ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਕਿਹਾ, ''ਜਰਮਨੀ ਅਤੇ ਭਾਰਤ ਦਾ ਸੱਭਿਆਚਾਰ ਬਿਲਕੁਲ ਵੱਖਰਾ ਹੈ।

 

 

 

ਮੈਨੂੰ ਹਿੰਦੀ ਭਾਸ਼ਾ ਸਮਝ ਨਹੀਂ ਆਉਂਦੀ, ਇਸ ਲਈ ਮੇਰੇ ਪਤੀ ਇਸ ਦਾ ਅਨੁਵਾਦ ਕਰਕੇ ਮੈਨੂੰ ਸਮਝਾਉਂਦੇ ਹਨ। ਇਸ ਦੇ ਨਾਲ ਹੀ ਜਰਮਨ ਔਰਤ ਨਾਲ ਵਿਆਹ ਕਰਨ ਵਾਲੇ ਸਤੇਂਦਰ ਨੇ ਦੱਸਿਆ ਕਿ ਉਹ ਕੈਂਸਰ ਦੀ ਖੋਜ ਲਈ ਸਵੀਡਨ ਗਿਆ ਸੀ। ਉਨ੍ਹਾਂ ਕਿਹਾ, ''ਅਸੀਂ ਉੱਥੇ ਚਮੜੀ ਦੇ ਕੈਂਸਰ 'ਤੇ ਖੋਜ ਕਰ ਰਹੇ ਸੀ। ਜਦੋਂ ਕਿ ਲਾਰੀਸਾ ਪ੍ਰੋਸਟੇਟ ਕੈਂਸਰ 'ਤੇ ਖੋਜ ਕਰ ਰਹੀ ਸੀ। 2019 ਵਿੱਚ ਇਸ ਸਮੇਂ ਦੌਰਾਨ ਅਸੀਂ ਇਕ ਦੂਜੇ ਦੇ ਨੇੜੇ ਆਏ। ਸਾਡੇ ਵਿਚਕਾਰ ਗੱਲਬਾਤ ਸ਼ੁਰੂ ਹੋਈ ਅਤੇ ਫਿਰ ਪਿਆਰ ਹੋ ਗਿਆ। ਅਸੀਂ ਵਿਆਹ ਕਰਨ ਦਾ ਮਨ ਬਣਾ ਲਿਆ। ਕੋਰੋਨਾ ਪੀਰੀਅਡ ਕਾਰਨ ਵਿਆਹ ਵਿਚ ਥੋੜ੍ਹੀ ਦੇਰੀ ਹੋ ਗਈ। ਜਦੋਂ ਹਾਲਾਤ ਆਮ ਹੋ ਗਏ ਤਾਂ ਅਸੀਂ ਵਿਆਹ ਕਰਵਾ ਲਿਆ।