ਹਰਿਆਣਾ ਦੇ ਮੋਰਨੀ 'ਚ ਅਫੀਮ ਦੀ ਖੇਤੀ 'ਤੇ ਸੀ.ਐਮ ਫਲਾਇੰਗ ਦਾ ਛਾਪਾ: ਚੋਰੀ-ਛਿਪੇ ਉਗਾਏ 1200 ਪੌਦੇ ਜ਼ਬਤ, ਕਿਸਾਨ ਮੌਕੇ ਤੋਂ ਫਰਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਮੌਕੇ ਤੋਂ ਫਰਾਰ ਹੋ ਗਿਆ ਹੈ

PHOTO

 

ਮੋਰਨੀ : ਹਰਿਆਣਾ ਦੇ ਪੰਚਕੂਲਾ ਦੇ ਥਾਣਾ ਮੋਰਨੀ ਪਿੰਡ 'ਚ ਨਾਜਾਇਜ਼ ਤੌਰ 'ਤੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ। ਸੀਐਮ ਫਲਾਇੰਗ ਦੀ ਟੀਮ ਨੇ ਸੋਮਵਾਰ ਨੂੰ ਛਾਪਾ ਮਾਰਿਆ। ਜਾਂਚ ਵਿੱਚ ਖੇਤ ਵਿੱਚੋਂ ਅਫੀਮ ਦੇ 1200 ਪੌਦੇ ਮਿਲੇ ਹਨ। ਨਸ਼ੇ ਦੀ ਖੇਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਕਮਲ ਵਾਸੀ ਪਿੰਡ ਥਾਣਾ ਮੋਰਨੀ, ਜ਼ਿਲ੍ਹਾ ਪੰਚਕੂਲਾ ਵਜੋਂ ਹੋਈ ਹੈ। ਉਹ ਮੌਕੇ ਤੋਂ ਫਰਾਰ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੋਰਨੀ ਦੇ ਇੱਕ ਵਿਅਕਤੀ ਵੱਲੋਂ ਗੁਪਤ ਤਰੀਕੇ ਨਾਲ ਅਫੀਮ ਦੀ ਖੇਤੀ ਕੀਤੀ ਜਾ ਰਹੀ ਸੀ। ਇਸ ਗੱਲ ਦਾ ਪਤਾ ਲੱਗਦੇ ਹੀ ਸੀ.ਐਮ ਫਲਾਇੰਗ ਟੀਮ ਨੇ ਮੌਕੇ 'ਤੇ ਪਹੁੰਚ ਕੇ ਅਫੀਮ ਦੇ ਬੂਟਿਆਂ ਦੀ ਜਾਂਚ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਕਮਲ ਆਪਣੇ ਖੇਤਾਂ ਵਿੱਚ ਲੁਕ-ਛਿਪ ਕੇ ਅਫੀਮ ਦੀ ਖੇਤੀ ਕਰ ਰਿਹਾ ਸੀ।

ਸੀਐਮ ਫਲਾਇੰਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਆਸਪਾਸ ਦੇ ਪਿੰਡ ਵਾਸੀਆਂ ਤੋਂ ਮੁਲਜ਼ਮ ਬਾਰੇ ਜਾਣਕਾਰੀ ਹਾਸਲ ਕੀਤੀ। ਮੌਕੇ 'ਤੇ ਸਥਾਨਕ ਪੁਲਿਸ ਨੂੰ ਵੀ ਬੁਲਾਇਆ ਗਿਆ, ਜਿਸ ਤੋਂ ਬਾਅਦ ਅਗਲੇਰੀ ਜਾਂਚ ਚੰਡੀ ਮੰਦਰ ਥਾਣਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।