ਹੁਣ ਉੱਤਰ-ਪੂਰਬ ਦੀ ਪਛਾਣ ਮੌਕਿਆਂ ਨਾਲ ਹੁੰਦੀ ਹੈ, ਦਿੱਲੀ ਤੋਂ ਦੂਰੀ ਨਾਲ ਨਹੀਂ : ਉਪ ਰਾਸ਼ਟਰਪਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਉੱਤਰ-ਪੂਰਬ ਦੀ ਪਛਾਣ ਮੌਕਿਆਂ ਨਾਲ ਹੁੰਦੀ ਹੈ, ਦਿੱਲੀ ਤੋਂ ਦੂਰੀ ਨਾਲ ਨਹੀਂ : ਉਪ ਰਾਸ਼ਟਰਪਤੀ

Now the Northeast is identified by opportunities, not by distance from Delhi: Vice President

ਆਇਜ਼ਵਾਲ : ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨ ਨੇ ਮਿਜ਼ੋਰਮ ਯੂਨੀਵਰਸਿਟੀ ਦੇ 20ਵੇਂ ਕਨਵੋਕੇਸ਼ਨ ‘ਚ ਕਿਹਾ ਕਿ ਉੱਤਰ-ਪੂਰਬ ਹੁਣ ਦਿੱਲੀ ਤੋਂ ਦੂਰੀ ਨਾਲ ਨਹੀਂ, ਸਗੋਂ ਨਵੀਆਂ ਆਰਥਕ  ਮੌਕਿਆਂ ਨਾਲ ਪਰਿਭਾਸ਼ਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ, ‘‘ਨੌਜੁਆਨਾਂ ਨੂੰ ਨੌਕਰੀ ਲੱਭਣ ਤੋਂ ਵੱਧ ਉਸ ਦੀ  ਰਚਨਾ ’ਤੇ ਧਿਆਨ ਦੇਣਾ ਚਾਹੀਦਾ ਹੈ।’’

ਰਾਧਾਕ੍ਰਿਸ਼ਨ ਨੇ ਬੈਰਾਬੀ-ਸੈਰਾਂਗ ਰੇਲਵੇ ਲਾਈਨ, ਯੂਡਾਨ ਯੋਜਨਾ ਅਤੇ ਪੀ.ਐਮ.-ਡਿਵਾਈਨ ਵਰਗੀਆਂ ਸਕੀਮਾਂ ਨੂੰ ਖੇਤਰ ਦੇ ਵਿਕਾਸ ਲਈ ਮਹੱਤਵਪੂਰਨ ਦਸਿਆ । ਉਨ੍ਹਾਂ ਨੇ ਨੌਜੁਆਨਾਂ ਨੂੰ ਸੈਰ-ਸਪਾਟਾ, ਬਾਂਸ ਉਦਯੋਗ, ਜੈਵਿਕ ਖੇਤੀ, ਹੱਥਕਲਾ ਅਤੇ ਡਿਜੀਟਲ ਸੇਵਾਵਾਂ ਵਿਚ ਮੌਕੇ ਖੋਜਣ ਦੀ ਅਪੀਲ ਕੀਤੀ।

ਉਪ ਰਾਸ਼ਟਰਪਤੀ ਨੇ ਨਸ਼ਾ ਵਿਰੁਧ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ “ਨੌਜੁਆਨਾਂ ਨੂੰ ਅਨੁਸ਼ਾਸਿਤ ਜੀਵਨ ਜੀਣਾ ਤੇ ਅਪਣੇ  ਸਮਾਜ ਵਿਚ ਨਸ਼ੇ ਦੇ ਵਿਰੁਧ  ਅਗਵਾਈ ਕਰਨੀ ਚਾਹੀਦੀ ਹੈ।’’ ਇਸ ਮੌਕੇ ਮਿਜ਼ੋਰਮ ਦੇ ਗਵਰਨਰ ਵਿਜੇ ਕੁਮਾਰ ਸਿੰਘ, ਮੁੱਖ ਮੰਤਰੀ ਲਾਲਦੁਹੋਮਾ ਅਤੇ ਵਾਈਸ ਚਾਂਸਲਰ ਪ੍ਰੋ. ਦਿਬਾਕਰ ਚੰਦਰ ਦੇਕਾ ਵੀ ਹਾਜ਼ਰ ਸਨ।