ਚੀਨ-ਪਾਕਿ ਦੇ ਖ਼ਤਰਿਆਂ ਨੂੰ ਭਾਂਪਦਿਆਂ ਹਵਾਈ ਫ਼ੌਜ ਕਰੇਗੀ 'ਗਗਨ ਸ਼ਕਤੀ' ਅਭਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਅਤੇ ਪਾਕਿਸਤਾਨ ਤੋਂ ਸੰਭਾਵਿਤ ਟੂ ਫ਼ਰੰਟ ਖ਼ਤਰਿਆਂ ਨੂੰ ਦੇਖਦੇ ਹੋਏ ਭਾਰਤੀ ਹਵਾਈ ਫ਼ੌਜ ਦੇਸ਼ ਭਰ ਵਿਚ ਅਭਿਆਸ ਕਰਨ ਜਾ ਰਹੀ ਹੈ। ਗਗਨ ਸ਼ਕਤੀ...

indian air force

ਨਵੀਂ ਦਿੱਲੀ : ਚੀਨ ਅਤੇ ਪਾਕਿਸਤਾਨ ਤੋਂ ਸੰਭਾਵਿਤ ਟੂ ਫ਼ਰੰਟ ਖ਼ਤਰਿਆਂ ਨੂੰ ਦੇਖਦੇ ਹੋਏ ਭਾਰਤੀ ਹਵਾਈ ਫ਼ੌਜ ਦੇਸ਼ ਭਰ ਵਿਚ ਅਭਿਆਸ ਕਰਨ ਜਾ ਰਹੀ ਹੈ। ਗਗਨ ਸ਼ਕਤੀ ਨਾਮ ਨਾਲ ਇਹ ਹਵਾਈ ਫ਼ੌਜ ਅਭਿਆਸ 11 ਅਪ੍ਰੈਲ ਤੋਂ ਲੈ ਕੇ 21 ਅਪ੍ਰੈਲ ਤਕ ਕੀਤਾ ਜਾਵੇਗਾ। ਹਵਾਈ ਫ਼ੌਜ ਦਾ ਇਹ ਅਭਿਆਸ ਪੱਛਮੀ ਅਤੇ ਉੱਤਰੀ ਸਰਹੱਦ ਅਤੇ ਭਾਰਤੀ ਜਲ ਖੇਤਰਾਂ ਨੂੰ ਧਿਆਨ ਵਿਚ ਰੱਖ ਦੋ ਵੱਖ-ਵੱਖ ਪੜਾਵਾਂ ਵਿਚ ਕੀਤਾ ਜਾਵੇਗਾ। 

ਇਕ ਅੰਗਰੇਜ਼ੀ ਵੈਬਸਾਈਟ ਮੁਤਾਬਕ ਇਸ ਅਭਿਆਸ ਦੌਰਾਨ ਕਰੀਬ 1100 ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿਚ 15 ਹਜ਼ਾਰ ਤੋਂ ਜ਼ਿਆਦਾ ਹਵਾਈ ਫ਼ੌਜ ਦੇ ਜਵਾਨ ਅਤੇ 300 ਅਫ਼ਸਰ ਸ਼ਾਮਲ ਹੋਣਗੇ। ਇਸ ਦਾ ਮਤਲਬ ਇਹ ਹੋਇਆ ਕਿ ਕਰੀਬ 3000 ਤੋਂ 4000 ਉਡਾਨਾਂ ਅਭਿਆਸ ਦੌਰਾਨ ਭਰੀਆਂ ਜਾਣਗੀਆਂ। 

ਖ਼ਬਰਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ 'ਗਗਨ ਸ਼ਕਤੀ' ਅਭਿਆਸ ਦੇ ਪਹਿਲੇ ਪੜਾਅ ਵਿਚ ਪੱਛਮੀ ਸਰਹੱਦ 'ਤੇ ਤਾਇਨਾਤ ਹਵਾਈ ਫ਼ੌਜ ਦੇ ਜਵਾਨ 'ਗਗਨ ਸ਼ਕਤੀ' ਅਭਿਆਸ ਵਿਚ ਸ਼ਾਮਲ ਹੋਣਗੇ, ਜਦਕਿ ਦੂਜੇ ਪੜਾਅ ਵਿਚ ਪੱਛਮੀ ਸਰਹੱਦ 'ਤੇ ਤਾਇਨਾਤ ਜਵਾਨ ਅਭਿਆਸ ਕਰਨਗੇ।