ਦੁਬਈ 'ਚ ਨੌਕਰੀ ਦਿਵਾਉਣ ਬਹਾਨੇ ਭਾਰਤੀ ਔਰਤ ਨੂੰ ਸ਼ੇਖ਼ ਕੋਲ ਵੇਚਿਆ
ਇੱਥੋਂ ਦੀ ਇਕ ਔਰਤ ਨੂੰ ਦੁਬਈ ਵਿਚ ਸੇਲਜ਼ ਗਰਲ ਦੀ ਨੌਕਰੀ ਦਿਵਾਉਣ ਦੇ ਨਾਂਅ 'ਤੇ ਸ਼ਾਰਜਾਹ ਦੇ ਇਕ ਸ਼ੇਖ਼ ਨੂੰ ਵੇਚ ਦਿਤੇ ਜਾਣ ਦਾ ਮਾਮਲਾ...
ਹੈਦਰਾਬਾਦ : ਇੱਥੋਂ ਦੀ ਇਕ ਔਰਤ ਨੂੰ ਦੁਬਈ ਵਿਚ ਸੇਲਜ਼ ਗਰਲ ਦੀ ਨੌਕਰੀ ਦਿਵਾਉਣ ਦੇ ਨਾਂਅ 'ਤੇ ਸ਼ਾਰਜਾਹ ਦੇ ਇਕ ਸ਼ੇਖ਼ ਨੂੰ ਵੇਚ ਦਿਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਉਹ ਸ਼ੇਖ਼ ਦੇ ਘਰ ਘਰੇਲੂ ਕੰਮ ਕਰ ਰਹੀ ਹੈ।
ਔਰਤ ਨੂੰ ਅਪਣੇ ਸ਼ਹਿਰ ਦੇ ਇਕ ਏਜੰਟ ਵਲੋਂ ਦੁਬਈ ਦੀ ਇਕ ਸੁਪਰ ਮਾਰਕਿਟ ਵਿਚ ਸੇਲਜ਼ ਗਰਲ ਦੀ ਨੌਕਰੀ ਦਿਵਾਉਣ ਦਾ ਪ੍ਰਸਤਾਵ ਦਿਤਾ ਗਿਆ ਸੀ। ਹਾਲਾਂਕਿ ਏਜੰਟ ਨੇ ਔਰਤ ਨੂੰ 18 ਮਾਰਚ ਨੂੰ ਯੂਏਈ ਦੇ ਸ਼ਾਰਜਾਹ ਭੇਜ ਦਿਤਾ ਸੀ ਪਰ ਉਥੇ ਪਹੁੰਚਣ ਤੋਂ ਬਾਅਦ ਉਸ ਨੂੰ ਬੰਦੀ ਬਣਾ ਲਿਆ ਗਿਆ।
ਔਰਤ ਨੇ ਨਿਊਜ਼ ਏਜੰਸੀ ਨੂੰ ਸਿਆ ਕਿ ਉਥੇ ਸ਼ੇਖ਼ ਵਲੋਂ ਉਸ ਨੂੰ ਖ਼ਰੀਦ ਕੇ ਬਹਿਰੀਨ ਲਿਆਂਦਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮੇਰੇ ਕੋਲੋਂ ਇੱਥੇ ਕਾਫ਼ੀ ਕੰਮ ਕਰਵਾਇਆ ਜਾਂਦਾ ਹੈ ਅਤੇ ਤਸ਼ੱਦਦ ਵੀ ਕੀਤਾ ਜਾਂਦਾ ਹੈ। ਨਾਲ ਹੀ ਲੋੜੀਂਦਾ ਖਾਣਾ ਵੀ ਨਹੀਂ ਦਿਤਾ ਜਾਂਦਾ। ਔਰਤ ਨੇ ਕਿਸੇ ਤਰ੍ਹਾਂ ਅਪਣੀ ਮਾਤਾ ਨੂੰ ਇਸ ਸਥਿਤੀ ਸਬੰਧੀ ਸੂਚਿਤ ਕੀਤਾ, ਜਿਸ ਤੋਂ ਬਾਅਦ ਪਰਿਵਾਰ ਨੇ ਮਸਕਟ ਦੇ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ।
ਸੂਚਨਾ ਤੋਂ ਬਾਅਦ ਵਿਦੇਸ਼ ਮੰਤਰਾਲਾ ਹਰਕਤ ਵਿਚ ਆ ਗਿਆ ਅਤੇ ਔਰਤ ਨੂੰ ਬਚਾ ਲਿਆ ਗਿਆ। ਔਰਤ ਹੁਣ ਹੈਦਰਾਬਾਦ ਵਿਚ ਅਪਣੇ ਪਰਿਵਾਰ ਦੇ ਨਾਲ ਠੀਕ-ਠਾਕ ਰਹਿ ਰਹੀ ਹੈ। ਇਸ ਦੇ ਲਈ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰਾਲੇ, ਸੁਸ਼ਮਾ ਸਵਰਾਜ ਅਤੇ ਮਸਕਟ ਦੇ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਹੈ।