ਸੰਦੀਪ ਦੀ ਮਾਂ ਨੇ ਕਿਹਾ- ਜੇ ਮੇਰਾ ਪੁੱਤਰ ਅਤਿਵਾਦੀ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਦਿਨੀਂ ਜੰਮੂ-ਕਸ਼ਮੀਰ ਪੁਲਿਸ ਵਲੋਂ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਕੁਮਾਰ ਸ਼ਰਮਾ ਦੀ ਮਾਤਾ ਪਾਰਵਤੀ ਨੇ ਕਿਹਾ ਕਿ ਜੇ ਉਸ ਦਾ

Sandeep

ਮੁਜ਼ੱਫ਼ਰਾਨਗਰ, 11 ਜੁਲਾਈ: ਬੀਤੇ ਦਿਨੀਂ ਜੰਮੂ-ਕਸ਼ਮੀਰ ਪੁਲਿਸ ਵਲੋਂ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਕੁਮਾਰ ਸ਼ਰਮਾ ਦੀ ਮਾਤਾ ਪਾਰਵਤੀ ਨੇ ਕਿਹਾ ਕਿ ਜੇ ਉਸ ਦਾ ਪੁੱਤਰ ਅਤਿਵਾਦੀ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
ਉੱਤਰ ਪ੍ਰਦੇਸ਼ ਦੀ ਅਤਿਵਾਦ ਰੋਕੂ ਟੀਮ ਨੇ ਬੀਤੀ ਰਾਤ ਸੰਦੀਪ ਦੀ ਮਾਤਾ ਪਾਰਵਤੀ ਅਤੇ ਉਸ ਦੀ ਇਕ ਰਿਸ਼ਤੇਦਾਰ ਰੇਖਾ ਤੋਂ ਪੁਛ-ਪੜਤਾਲ ਕੀਤੀ ਸੀ। ਅੱਜ ਪੁਲਿਸ ਦੀ ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਵਤੀ ਨੇ ਕਿਹਾ ਕਿ ਉਸ ਦੇ ਪੁੱਤਰ ਨੇ ਜੋ ਕਾਰਾ ਕੀਤਾ ਹੈ, ਉਸ ਨਾਲ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੂੰ ਕਾਫ਼ੀ ਸ਼ਰਮ ਮਹਿਸੂਸ ਹੋ ਰਹੀ ਹੈ।
ਪਾਰਵਤੀ ਅਤੇ ਰੇਖਾ ਘਰਾਂ ਵਿਚ ਕੰਮ ਕਰਨ ਦਾ ਕੰਮ ਕਰਦੀਆਂ ਹਨ। ਉਸ ਨੇ ਕਿਹਾ ਕਿ ਸੰਦੀਪ 2012 ਵਿਚ ਅਪਣਾ ਘਰ ਛੱਡ ਕੇ ਜੰਮੂ ਆ ਗਿਆ ਸੀ ਅਤੇ ਉਹ ਕਹਿੰਦਾ ਸੀ ਕਿ ਜੰਮੂ ਵਿਚ 12 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਹੈ। ਪੁਲਿਸ ਨੇ ਕਿਹਾ ਕਿ 2007 ਵਿਚ ਸੰਦੀਪ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਭਰਾ ਹਰੀਦਵਾਰ ਵਿਚ ਟੈਕਸ ਡਰਾਈਵਰ ਹੈ। ਸੰਦੀਪ ਦੇ ਪਰਵਾਰ ਦੀ ਰਿਹਾਇਸ਼ ਦੇ ਬਾਹਰ ਪੁਲਿਸ ਤੈਨਾਨ ਕਰ ਦਿਤੀ ਗਈ ਹੈ ਅਤੇ ਉਸ ਦੇ ਪਰਵਾਰ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। (ਪੀਟੀਆਈ)