ਹਰਿਆਣਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 107 ਹੋਈ
ਹਰਿਆਣਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 107 ਹੋਈ
ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦੀ ਸਟਾਫ਼ ਨਰਸ ਜੋ ਕੋਰੋਨਾ ਪੀੜਤ ਸੀ ਦੇ ਘਰ ਦੇ 4 ਮੈਂਬਰਾਂ ਦਾ ਸੈਂਪਲ ਵੀ ਨੈਗੇਟਿਵ ਆਇਆ ਹੈ। ਇਸੇ ਤਰ੍ਹਾਂ ਇਸੇ ਸਰਕਾਰੀ ਹਸਪਤਾਲ ਦੇ 10 ਸਟਾਫ਼ ਦੇ ਮੈਂਬਰਾਂ ਦਾ ਜਿਹੜਾ ਸੈਂਪਲ ਲਿਆ ਗਿਆ ਸੀ ਉਹ ਵੀ ਸਾਰੇ ਨੈਗੇਟਿਵ ਆਏ ਹਨ।
ਹਰਿਆਣਾ ਸਰਕਾਰ ਨੇ ਇਕ ਵੱਡਾ ਫ਼ੈਸਲਾ ਕੀਤਾ ਹੈ ਕਿ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਹੁਣ ਸਾਰੇ ਹਰਿਆਣਾ ਵਿਚ ਹਰਿਆਣਾ ਸਿਖਿਆ ਬੋਰਡ ਭਿਵਾਨੀ ਨੇ ਪਹਿਲੀ ਤੋਂ ਅੱਠਵੀਂ ਕਲਾਸ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰ ਕੇ ਸਕੂਲ ਖੁਲ੍ਹਣ ਤੋਂ ਬਾਅਦ ਅਪਣੀਆਂ ਅਗਲੀਆਂ ਕਲਾਸਾਂ ਵਿਚ ਬੈਠਣਗੇ। 9ਵੀਂ ਕਲਾਸ ਦਾ ਨਤੀਜਾ ਸਕੂਲ ਖੁਲ੍ਹਣ ਤੋਂ ਬਾਅਦ ਆਵੇਗਾ। 10ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਕੇਵਲ ਹਿਸਾਬ ਦਾ ਪੇਪਰ ਹੀ ਦੇਣਾ ਜ਼ਰੂਰੀ ਹੋਵੇਗਾ। ਬਾਕੀ ਕੋਈ ਹੋਰ ਪੇਪਰ ਨਹੀਂ ਦੇਣਾ ਪਵੇਗਾ ਜਦਕਿ ਉਹ ਅਗਲੀ ਕਲਾਸਾਂ ਵਿਚ ਬੈਠ ਸਕਣਗੇ
12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਦੇ ਵਿਸ਼ੇ ਐਨਸੀਆਰਟੀ ਬਾਅਦ ਵਿਚ ਫ਼ੈਸਲੇ ਲਵੇਗੀ। ਇਸ ਗੱਲ ਦਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ ਹੈ।
ਹਰਿਆਣਆ ਵਿਚ ਕੋਰੋਨਾ ਪੀੜਤ ਦੀ ਹੋਈ ਦੂਜੀ ਮੌਤ
ਚੰਡੀਗੜ੍ਹ, 6 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਗੁਆਂਢੀ ਰਾਜ ਹਰਿਆਣਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਰਾਜ ਸਰਕਾਰ ਦੇ ਬੁਲੇਟਿਨ ਮੁਤਾਬਕ ਹਰਿਆਣਾ ਵਿਚ ਕੋਰੋਨਾ ਨਾਲ ਅੱਜ ਦੂਜੀ ਮੌਤ ਹੋਈ ਹੈ। ਇਹ ਮੌਤ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਚ ਹੋਈ।