ਦੀਵੇ ਜਗਾਉਣ ਦੀ ਥਾਂ ਨੌਜਵਾਨ ਨੇ ਲੈ ਲਿਆ ਨਵਾਂ ਪੰਗਾ, ਵੀਡੀਉ ਵਾਇਰਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਉਜੈਨ ਦੇ ਢਾਬਾ ਰੋਡ ਤੇ ਸਥਿਤ ਗੈਬੀ ਹਨੁਮਾਨ ਮੰਦਿਰ ਕੋਲ...

viral video young man fire mouth narendra modi 9 pm ujjain mp

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਆਪਣੇ ਮੂੰਹ ਵਿਚੋਂ ਅੱਗ ਕੱਢਦਾ ਹੋਇਆ ਕਲਾਬਾਜ਼ੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਐਤਵਾਰ ਨੂੰ ਉਜੈਨ ਵਿਖੇ 9 ਵਜੇ ਦੀਵੇ ਜਗਾਉਣ ਦੇ ਸਮੇਂ ਦੀ ਹੈ, ਜਿਸ ਵਿਚ ਅੱਗ ਲਗਾਉਣ ਦੀ ਕਲਾਬਾਜ਼ੀ ਕਾਰਨ ਨੌਜਵਾਨ ਦਾ ਚਿਹਰਾ ਝੁਲਸ ਗਿਆ। ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ।

ਇਹ ਘਟਨਾ ਉਜੈਨ ਦੇ ਢਾਬਾ ਰੋਡ ਤੇ ਸਥਿਤ ਗੈਬੀ ਹਨੁਮਾਨ ਮੰਦਿਰ ਕੋਲ ਬੀਤੀ ਦੱਸੀ ਜਾ ਰਹੀ ਹੈ ਜਿੱਥੇ ਇਕ ਨੌਜਵਾਨ ਮੂੰਹ ਵਿਚ ਅੱਗ ਲਗਾਉਣ ਵਾਲਾ ਪਦਾਰਥ ਲੈ ਕੇ ਕਰਤੱਵ ਦਿਖਾ ਰਿਹਾ ਸੀ। ਇਕ ਵਾਰ ਕਲਾਬਾਜ਼ੀ ਦਿਖਾਉਣ ਤੋਂ ਬਾਅਦ ਦੂਜੀ ਵਾਰ ਕਰਨ ਤੇ ਨੌਜਵਾਨ ਦੀ ਦਾੜ੍ਹੀ ਨੂੰ ਅੱਗ ਲਗ ਗਈ। ਦਾੜ੍ਹੀ ਨੂੰ ਅੱਗ ਲਗਣ ਕਾਰਨ ਨੌਜਵਾਨ ਘਬਰਾ ਗਿਆ  ਅਤੇ ਖੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਅੱਗ ਚਿਹਰੇ ਤੇ ਹੋਰ ਜ਼ਿਆਦਾ ਵਧ ਗਈ।

ਇੰਨੇ ਵਿਚ ਕੁੱਝ ਲੋਕ ਭੱਜਦੇ ਹੋਏ ਆਏ ਅਤੇ ਨੌਜਵਾਨ ਦੇ ਚਿਹਰੇ ਤੇ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਐਤਵਾਰ ਨੂੰ ਦੇਸ਼ਭਰ ਵਿਚ ਲੋਕ ਘਰ ਵਿਚ ਲਾਈਟ ਬੰਦ ਕਰ ਕੇ ਦੀਵੇ, ਲਾਈਟ, ਟਾਰਚ ਜਗਾ ਕੇ ਸ਼ਾਂਤੀ ਦਾ ਸੁਨੇਹਾ ਦੇ ਰਹੇ ਸਨ। ਅਜਿਹੇ ਵਿਚ ਧਾਰਮਿਕ ਨਗਰੀ ਉਜੈਨ ਵਿਚ ਵੀ ਲੋਕ ਥਾਂ-ਥਾਂ ਦੀਵੇ ਜਗਾ ਰਹੇ ਸਨ।

ਗੈਬੀ ਹਨੁਮਾਨ ਮੰਦਿਰ ਕੋਲ ਇਕ ਵਿਅਕਤੀ ਨੇ ਐਤਵਾਰ ਨੂੰ 9 ਵਜੇ ਅੱਗ ਲਗਾਉਣ ਵਾਲੇ ਪਦਾਰਥ ਨਾਲ ਕਰਤੱਵ ਦਿਖਾਇਆ ਅਤੇ ਉਸ ਨਾਲ ਇਹ ਘਟਨਾ ਵਾਪਰ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਏਕਤਾ ਦਾ ਸੰਦੇਸ਼ ਦੇਣ ਲਈ ਦੇਸ਼ ਵਾਸੀ 5 ਅਪ੍ਰੈਲ ਦੀ ਰਾਤ 9 ਵਜੇ ਆਪਣੇ ਘਰ ਦੀਆਂ ਲਾਈਟਾਂ ਨੂੰ 9 ਮਿੰਟ ਲਈ ਬੰਦ ਰੱਖਣ ਲਈ ਕਿਹਾ ਸੀ।

ਇਸ ਦੌਰਾਨ ਲੋਕ ਦੀਵੇ, ਮੋਮਬੱਤੀ, ਫਲੈਸ਼ ਲਾਈਟ ਜਾਂ ਮੋਬਾਈਲ ਫਲੈਸ਼ ਲਾਈਟ ਜਗਾ ਕੇ ਏਕਤਾ ਦਾ ਪ੍ਰਦਰਸ਼ਨ ਕਰਨਗੇ। ਇਸ ਤਰ੍ਹਾਂ ਚਾਨਣ ਦੀ ਸ਼ਕਤੀ ਪ੍ਰਦਰਸ਼ਿਤ ਕੀਤੀ ਜਾਵੇਗੀ। ਇਹ 5 ਅਪ੍ਰੈਲ ਨੂੰ 130 ਕਰੋੜ ਦੇਸ਼ ਵਾਸੀਆਂ ਦੀ ਮਹਾਂਸ਼ਕਤੀ ਨੂੰ ਜਗਾਉਣ ਲਈ ਸੀ। ਉਹਨਾਂ ਕਿਹਾ ਕਿ ਨੌਂ ਵਜੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ ਅਤੇ ਘਰ ਦੇ ਦਰਵਾਜ਼ੇ ਜਾਂ ਬਾਲਕੋਨੀ ਵਿਚ ਮੋਮਬੱਤੀ, ਦੀਵੇ, ਫਲੈਸ਼ ਲਾਈਟ ਜਾਂ ਮੋਬਾਈਲ ਫਲੈਸ਼ ਲਾਈਟ ਜਗਾਈ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।