ਨਕਸਲੀਆਂ ਵੱਲੋਂ ਜਾਰੀ ਜਵਾਨ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ, CRPF ਨੇ ਦਿੱਤੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਦੀ ਜਾਣਕਾਰੀ ਸੀ.ਆਰ.ਪੀ.ਐਫ. ਦੇ ਸੂਤਰ ਤੋਂ ਸਾਹਮਣੇ ਆਈ ਹੈ।

jawan Photo viral

ਰਾਏਪੁਰ: ਛੱਤੀਸਗੜ੍ਹ 'ਚ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਵਿਚ ਇਕ ਜਵਾਨ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਵਿਚਕਾਰ ਕੱਲ੍ਹ ਨਕਸਲੀਆਂ ਨੇ ਲਾਪਤਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਦੀ ਰਿਹਾਈ ਲਈ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਸੀ। ਹੁਣ ਸੋਸ਼ਲ ਮੀਡਿਆ ਤੇ ਇਕ ਜਵਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਨਕਸਲੀਆਂ ਦੁਆਰਾ ਜਾਰੀ ਕੀਤੀ ਗਈ ਹੈ। 

ਇਸ ਫ਼ੋਟੋ ਵਿਚ ਕੋਬਰਾ ਦਾ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਜੋ ਲਾਪਤਾ ਹੈ, ਉਹ ਦੱਸਿਆ ਜਾ ਰਿਹਾ ਹੈ। ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਸੀ.ਆਰ.ਪੀ.ਐਫ. ਦੇ ਸੂਤਰ ਤੋਂ ਸਾਹਮਣੇ ਆਈ ਹੈ। ਗੌਰਤਲਬ ਹੈ ਕਿ ਬੀਜਾਪੁਰ ਦੇ ਪੱਤਰਕਾਰ ਗਨੇਸ਼ ਮਿਸ਼ਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ, 'ਉਸ ਨੂੰ ਨਕਸਲੀਆਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਦੱਸਿਆ ਕਿ ਕੈਦੀ ਜਵਾਨ ਨੂੰ ਗੋਲੀ ਲੱਗੀ ਹੈ ਤੇ ਉਸ ਦਾ ਇਲਾਜ ਜਾਰੀ ਹੈ। ਜਵਾਨ ਨੂੰ ਦੋ ਦਿਨ ਤੱਕ ਛੱਡ ਦਿੱਤਾ ਜਾਵੇਗਾ ਅਤੇ ਜਲਦ ਹੀ ਉਸਦੀ ਵੀਡੀਓ ਜਾਂ ਫੋਟੇ ਵੀ ਜਾਰੀ ਕੀਤਾ ਜਾਵੇਗੀ।'