ਟ੍ਰੈਫਿਕ ਪੁਲਿਸ ਦਾ ਗਜ਼ਬ ਕਾਰਨਾਮਾ, ਹੈਲਮੇਟ ਨਾ ਪਾਉਣ 'ਤੇ ਕੱਟਿਆ ਕਾਰ ਚਾਲਕ ਦਾ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈ-ਚਲਾਨ ਤੋਂ ਬਚਣ ਲਈ ਲੋਕ ਨੰਬਰ ਪਲੇਟਾਂ ਬਦਲ ਰਹੇ ਹਨ, ਜਿਸ ਕਾਰਨ ਗਲਤੀ ਨਾਲ ਕਾਰ ਦਾ ਚਲਾਨ ਕਰ ਦਿੱਤਾ ਗਿਆ।

traffic police

ਅਲੀਗੜ੍ਹ:  ਦੇਸ਼ ਵਿਚ ਅੱਜ ਦੇ ਸਮੇਂ ਵਿਚ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ। ਇਸ ਦੌਰਾਨ ਯੂਪੀ ਦੀ ਟ੍ਰੈਫਿਕ ਪੁਲਿਸ ਕਈ ਵਾਰ ਅਜੀਬੋ-ਗਰੀਬ ਕਾਰਨਾਮਿਆਂ ਕਰਕੇ ਅਕਸਰ ਚਰਚਾ ਦਾ ਵਿਸ਼ਾ ਬਣਦੀ ਆ ਰਹੀ ਹੈ। ਇਸ ਦੌਰਾਨ ਅੱਜ ਇਕ ਅਲੀਗੜ੍ਹ ਜ਼ਿਲ੍ਹੇ ਵਿੱਚ ਅਨੋਖਾ ਮਾਮਲਾ ਵੇਖਣ ਨੂੰ ਮਿਲਿਆ ਹੈ ਜਿਸ ਵਿਚ ਟ੍ਰੈਫਿਕ ਪੁਲਿਸ ਨੇ ਇਕ ਵਿਅਕਤੀ ਦਾ ਬਿਨ੍ਹਾਂ ਹੈਲਮੇਟ ਕਾਰ ਚਲਾਉਣ ਲਈ ਚਲਾਨ ਕੱਟ ਦਿੱਤਾ ਗਿਆ ਜਿਸ ਮਗਰੋਂ ਇਹ ਮਾਮਲਾ ਹਰ ਪਾਸੇ ਫੈਲ ਗਿਆ।

ਦਰਅਸਲ, ਇੱਥੇ  ਪੁਲਿਸ ਨੇ ਇੱਕ ਕਾਰ ਦਾ ਚਲਾਨ ਹੈਲਮੇਟ ਨਾ ਪਾਉਣ ਕਾਰਨ ਕੱਟ ਦਿੱਤਾ ਗਿਆ। ਟ੍ਰੈਫਿਕ ਪੁਲਿਸ ਨੇ ਹੈਲਮੇਟ ਨਾ ਪਾਉਣ ਕਾਰਨ ਕਾਰ ਦਾ ਇੱਕ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ। ਟ੍ਰੈਫਿਕ ਪੁਲਿਸ ਦੀ ਇਸ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਮਾਮਲੇ ਬਾਰੇ ਐਸਪੀ ਟ੍ਰੈਫਿਕ ਨੂੰ ਇਸ ਬਾਰੇ ਸਪਸ਼ਟੀਕਰਨ ਦੇਣਾ ਪਿਆ।

ਜ਼ਿਲ੍ਹੇ ਦੇ ਐਪੀ ਟ੍ਰੈਫਿਕ ਨੇ ਕਿਹਾ, "ਈ-ਚਲਾਨ ਤੋਂ ਬਚਣ ਲਈ ਲੋਕ ਨੰਬਰ ਪਲੇਟਾਂ ਬਦਲ ਰਹੇ ਹਨ, ਜਿਸ ਕਾਰਨ ਗਲਤੀ ਨਾਲ ਕਾਰ ਦਾ ਚਲਾਨ ਕਰ ਦਿੱਤਾ ਗਿਆ। ਜ਼ਿਲ੍ਹੇ ਵਿੱਚ ਗਲਤ ਨੰਬਰ ਪਲੇਟ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ‘ਤੇ ਪੰਜ ਹਜ਼ਾਰ ਦਾ ਜੁਰਮਾਨਾ ਹੈ।"