ਦੇਸ਼ ’ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, 630 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

8 ਕਰੋੜ 70 ਲੱਖ 77 ਹਜ਼ਾਰ 474 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਾਈ ਜਾ ਚੁੱਕੀ ਹੈ

Corona Virus

ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ’ਚ ਕੋਵਿਡ 19 ਦੇ  ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮਾਮਲੇ ਇਕ ਲੱਖ ਤੋਂ ਪਾਰ ਚਲੇ ਗਏ ਹਨ। ਦੇਸ਼ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁਲ ਗਿਣਤੀ 1 ਕਰੋੜ 28 ਲੱਖ ਤੱਕ ਪੁੱਜ ਗਈ ਹੈ। ਦੇਸ਼ ਵਿਚ ਕੁਲ 8 ਕਰੋੜ 70 ਲੱਖ 77 ਹਜ਼ਾਰ 474 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਾਈ ਜਾ ਚੁੱਕੀ ਹੈ। 

 

 

ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ  1,15,736ਨਵੇਂ ਮਾਮਲੇ ਆਉਣ ਤੋਂ ਬਾਅਦ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ  1,28,01,785 ਹੋ ਗਈ ਹੈ।

ਇਕ ਦਿਨ ’ਚ ਇਸ ਮਹਾਂਮਾਰੀ ਕਾਰਨ 630 ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ  1,66,177 ਹੋ ਗਈ ਹੈ।  ਦੇਸ਼ ਵਿਚ ਲਗਾਤਾਰ 28 ਦਿਨਾਂ ਤੋਂ ਨਵੇਂ ਮਾਮਲਿਆਂ ਵਿਚ ਹੋ ਰਹੇ ਵਾਧੇ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 8 ਲੱਖ 43 ਹਜ਼ਾਰ 473 ਹੋ ਗਈ।

 ਪੰਜਾਬ 'ਚ ਵੀ ਕੋਰੋਨਾ ਜਾ ਕਹਿਰ ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ ਚ ਇਸ ਮਹਾਂਮਾਰੀ ਕਾਰਨ 62  ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 7216 ਹੋ ਗਈ ਹੈ। ਇਸ ਸਮੇਂ ਦੌਰਾਨ 2924 ਵਿਅਕਤੀ ਲਾਗ ਦੇ ਸ਼ਿਕਾਰ ਵੀ ਹੋਏ ਹਨ।

ਜ਼ਿਲ੍ਹਾਵਾਰ ਮੌਤਾਂ ਦੀ ਸਥਿਤੀ ਅਨੁਸਾਰ ਅੰਮ੍ਰਿਤਸਰ ਵਿਚ 9, ਹੁਸ਼ਿਆਰਪੁਰ ’ਚ 7, ਜਲੰਧਰ ’ਚ 6, ਗੁਰਦਾਸਪੁਰ, ਕਪੂਰਥਲਾ, ਲੁਧਿਆਣਾ ਤੇ ਮੁਹਾਲੀ ’ਚ 5-5, ਪਟਿਆਲਾ ’ਚ 4, ਨਵਾਂਸ਼ਹਿਰ ਤੇ ਤਰਨਤਾਰਨ ’ਚ 3-3, ਬਠਿੰਡਾ ਤੇ ਮੁਕਤਸਰ ’ਚ 2-2, ਰੋਪੜ, ਸੰਗਰੂਰ, ਬਰਨਾਲਾ, ਫਰੀਦਕੋਟ, ਫਾਜ਼ਿਲਕਾ ਤੇ ਫ਼ਿਰੋਜ਼ਪੁਰ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।