Chennai: ਰੇਲਵੇ ਸਟੇਸ਼ਨ 'ਤੇ 4 ਕਰੋੜ ਰੁਪਏ ਦੀ ਨਕਦੀ ਬਰਾਮਦ, BJP ਵਰਕਰ ਸਮੇਤ ਤਿੰਨ ਗ੍ਰਿਫ਼ਤਾਰ
ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿਚ ਪਾ ਕੇ ਲਿਜਾ ਰਹੇ ਸਨ ਅਤੇ ਇਹ ਪੈਸਾ ਲੋਕ ਸਭਾ ਚੋਣਾਂ ਵਿਚ ਵਰਤਿਆ ਜਾਣਾ ਸੀ।
Chennai: ਚੇਨਈ - ਚੇਨਈ ਦੇ ਤੰਬਰਮ ਰੇਲਵੇ ਸਟੇਸ਼ਨ 'ਤੇ ਅਧਿਕਾਰੀਆਂ ਨੇ ਵੱਡੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਭਾਜਪਾ ਵਰਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿਚ ਪਾ ਕੇ ਲਿਜਾ ਰਹੇ ਸਨ ਅਤੇ ਇਹ ਪੈਸਾ ਲੋਕ ਸਭਾ ਚੋਣਾਂ ਵਿਚ ਵਰਤਿਆ ਜਾਣਾ ਸੀ।
ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਤਿੰਨ ਲੋਕਾਂ ਵਿਚ ਭਾਜਪਾ ਵਰਕਰ ਅਤੇ ਇੱਕ ਨਿੱਜੀ ਹੋਟਲ ਦਾ ਮੈਨੇਜਰ ਸਤੀਸ਼, ਉਸ ਦਾ ਭਰਾ ਨਵੀਨ ਅਤੇ ਡਰਾਈਵਰ ਪੇਰੂਮਲ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਸਤੀਸ਼ ਨੇ ਕਥਿਤ ਤੌਰ 'ਤੇ ਤਿਰੂਨੇਲਵੇਲੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਨਈਨਾਰ ਨਾਗੇਂਦਰਨ ਦੀ ਟੀਮ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਗੱਲ ਕਬੂਲੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਤਾਮਿਲਨਾਡੂ ਵਿਚ ਕੁੱਲ 39 ਲੋਕ ਸਭਾ ਸੀਟਾਂ ਹਨ। ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਦੱਖਣੀ ਭਾਰਤ 'ਚ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁੰਦੀ ਹੈ। ਭਾਜਪਾ ਦੱਖਣ ਦੇ ਇੱਕ ਵੀ ਰਾਜ ਵਿਚ ਸੱਤਾ ਵਿਚ ਨਹੀਂ ਹੈ। ਇਸ ਤੋਂ ਇਲਾਵਾ, ਤਾਮਿਲਨਾਡੂ ਵਿਚ, ਕਾਂਗਰਸ ਡੀਐਮਕੇ ਦੇ ਨਾਲ ਸਰਕਾਰ ਵਿੱਚ ਹੈ, ਜਦੋਂ ਕਿ ਤੇਲੰਗਾਨਾ ਅਤੇ ਕਰਨਾਟਕ ਵਿਚ, ਕਾਂਗਰਸ ਦੀ ਸਰਕਾਰ ਹੈ।