Dry Days in Delhi : ਦਿੱਲੀ 'ਚ ਇੰਨੇ ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਸਰਕਾਰ ਨੇ ਜਾਰੀ ਕੀਤੀ ਡ੍ਰਾਈ ਡੇ ਦੀ ਨਵੀਂ ਲਿਸਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਨੇ 5 ਡ੍ਰਾਈ ਡੇ ਦਾ ਕੀਤਾ ਐਲਾਨ, ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ

Dry Days in Delhi

Delhi News : ਚੋਣਾਂ ਅਤੇ ਪ੍ਰਮੁੱਖ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਸਰਕਾਰ ਨੇ ਅਪ੍ਰੈਲ ਤੋਂ ਜੂਨ 2024 ਦਰਮਿਆਨ 5 ਡ੍ਰਾਈ ਡੇ ਦਾ ਐਲਾਨ ਕੀਤਾ ਹੈ। ਇਨ੍ਹਾਂ ਪੰਜ ਡ੍ਰਾਈ ਡੇ ਵਿੱਚੋਂ ਤਿੰਨ ਡ੍ਰਾਈ ਡੇ  ਸਿਰਫ਼ ਅਪ੍ਰੈਲ 'ਚ ਹਨ, ਜਦੋਂਕਿ ਇੱਕ ਮਈ ਅਤੇ ਇੱਕ ਜੂਨ 'ਚ ਹੈ।

 

ਦਿੱਲੀ ਵਿੱਚ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ, 23 ਮਈ ਨੂੰ ਸ਼ਾਮ 6 ਵਜੇ ਤੋਂ 25 ਮਈ ਨੂੰ ਸ਼ਾਮ 6 ਵਜੇ ਤੱਕ ਅਤੇ ਫਿਰ 4 ਜੂਨ, 2024 ਨੂੰ ਲੋਕ ਸਭਾ ਚੋਣਾਂ ਦੀ ਗਿਣਤੀ ਵਾਲੇ ਦਿਨ ਡ੍ਰਾਈ ਡੇ  ਘੋਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਕਾਰਨ ਦਿੱਲੀ 'ਚ 100 ਮੀਟਰ ਦੀ ਦੂਰੀ ਦੇ ਅੰਦਰ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ 24 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 26 ਅਪ੍ਰੈਲ ਨੂੰ ਸ਼ਾਮ 6 ਵਜੇ ਤੱਕ ਡ੍ਰਾਈ ਡੇ ਰਹੇਗਾ।

 

ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਗੌਤਮ ਬੁੱਧ ਨਗਰ ਅਤੇ ਬਾਗਪਤ ਜ਼ਿਲਿਆਂ ਤੋਂ 100 ਮੀਟਰ ਦੀ ਦੂਰੀ 'ਤੇ ਲੋਕ ਸਭਾ ਚੋਣਾਂ ਕਾਰਨ 24 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 26 ਅਪ੍ਰੈਲ ਦੀ ਸ਼ਾਮ 6 ਵਜੇ ਤੱਕ ਚੋਣਾਂ ਖਤਮ ਹੋਣ ਤੋਂ 48 ਘੰਟੇ ਪਹਿਲਾਂ ਡ੍ਰਾਈ ਡੇ ਰਹੇਗਾ। ਰਾਸ਼ਟਰੀ ਰਾਜਧਾਨੀ ਵਿੱਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨਿਰਧਾਰਤ ਦਿਨਾਂ ਦੌਰਾਨ ਬੰਦ ਰਹਿਣਗੀਆਂ।

 

ਇਹ ਦਿਨ ਰਹੇਗਾ ਡ੍ਰਾਈ ਡੇ  


ਈਦ-ਉਲ-ਫਿਤਰ- 11 ਅਪ੍ਰੈਲ

ਰਾਮ ਨੌਮੀ- 17 ਅਪ੍ਰੈਲ

ਮਹਾਵੀਰ ਜਯੰਤੀ- 21 ਅਪ੍ਰੈਲ

ਬੁੱਧ ਪੂਰਨਿਮਾ- 23 ਮਈ

ਈਦ-ਉਲ-ਜ਼ੁਹਾ (ਬਕਰੀਦ)- 17 ਜੂਨ

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਹਰ ਤਿੰਨ ਮਹੀਨੇ ਬਾਅਦ ਡਰਾਈ ਡੇ ਦੀ ਸੂਚੀ ਜਾਰੀ ਕਰਦੀ ਹੈ। ਦਿੱਲੀ ਦੇ ਆਬਕਾਰੀ ਕਮਿਸ਼ਨਰ ਨੂੰ ਦੇਸ਼ ਦੀਆਂ ਮਹਾਨ ਸ਼ਖਸੀਅਤਾਂ ਦੇ ਧਾਰਮਿਕ ਤਿਉਹਾਰਾਂ ਵਰਗੇ ਮੌਕਿਆਂ 'ਤੇ ਡ੍ਰਾਈ ਡੇ ਦਿਨਾਂ ਨੂੰ ਸੂਚਿਤ ਕਰਨ ਦਾ ਅਧਿਕਾਰ ਹੈ।