ਮੁੱਖ ਜੱਜ 'ਤੇ ਮਹਾਂਦੋਸ਼ ਪ੍ਰਸਤਾਵ ਖ਼ਾਰਜ ਵਿਰੁਧ ਸੁਪਰੀਮ ਕੋਰਟ ਪੁੱਜੇ ਦੋ ਕਾਂਗਰਸੀ ਸਾਂਸਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ 'ਤੇ ਮਹਾਂਦੋਸ਼ ਦਾ ਮਾਮਲਾ ਹੁਣ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਸੀਜੇਆਈ ਵਿਰੁਧ ਮਹਾਂਦੋਸ਼ ...

congress approached supreme court challenging dismissal of impeachment motion

- ਅਰਜ਼ੀ ਦਾਇਰ ਕਰਨ ਵਾਲਿਆਂ 'ਚ ਪ੍ਰਤਾਪ ਬਾਜਵਾ ਵੀ ਸ਼ਾਮਲ

ਨਵੀਂ ਦਿੱਲੀ,  : ਦੇਸ਼ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ 'ਤੇ ਮਹਾਂਦੋਸ਼ ਦਾ ਮਾਮਲਾ ਹੁਣ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਸੀਜੇਆਈ ਵਿਰੁਧ ਮਹਾਂਦੋਸ਼ ਪ੍ਰਸਤਾਵ ਰਾਜ ਸਭਾ ਦੇ ਸਭਾਪਤੀ ਵਲੋਂ ਖ਼ਾਰਜ ਕੀਤੇ ਜਾਣ ਤੋਂ ਬਾਅਦ ਕਾਂਗਰਸ ਦੇ ਦੋ ਰਾਜ ਸਭਾ ਸਾਂਸਦਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਮਹਾਂਦੋਸ਼ ਦੇ ਨੋਟਿਸ ਨੂੰ ਰੱਦ ਕਰਨ ਤੋਂ ਬਾਅਦ ਕਾਂਗਰਸ ਦੇ ਦੋ ਸਾਂਸਦਾਂ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੰਦੇ ਹੋਏ ਅਰਜ਼ੀ ਦਾਇਰ ਕੀਤੀ ਹੈ। 

 ਅਰਜ਼ੀ ਵਿਚ ਕਿਹਾ ਗਿਆ ਹੈ ਕਿ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਮਹਾਂਦੋਸ਼ ਦੇ ਨੋਟਿਸ ਨੂੰ ਰੱਦ ਕਰਨਾ ਮਨਮਾਨਾ ਅਤੇ ਗ਼ੈਰਕਾਨੂੰਨੀ ਹੈ। ਅਰਜ਼ੀ ਵਿਚ ਮੰਗ ਕੀਤੀ ਗਈ ਹੈ ਕਿ ਜੱਜਾਂ ਦੀ ਇਕ ਕਮੇਟੀ ਬਣਾਈ ਜਾਵੇ ਜੋ ਸੀਜੇਆਈ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰੇ। ਕਪਿਲ ਸਿੱਬਲ ਨੇ ਜਸਟਿਸ ਚੇਲਾਮੇਸ਼ਵਰ ਦੇ ਸਾਹਮਣੇ ਮੈਂਸ਼ਨ ਕਰਦੇ ਹੋਏ ਕਿਹਾ ਅਰਜ਼ੀ ਨੂੰ ਸੂਚੀਬੱਧ ਕਰਨ ਲਈ ਕਿਹਾ ਜਾਵੇ ਕਿਉਂਕਿ ਮੁੱਖ ਜੱਜ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੇ।

ਜਸਟਿਸ ਚੇਲਾਮੇਸ਼ਵਰ ਨੇ ਮੁੱਖ ਜੱਜ ਸਾਹਮਣੇ ਮੈਂਸ਼ਨ ਕਰਨ ਲਈ ਕਿਹਾ ਹੈ। ਇਸ 'ਤੇ ਜਦੋਂ ਕਪਿਲ ਨੇ ਮਨ੍ਹਾਂ ਕੀਤਾ ਤਾਂ ਜਸਟਿਸ ਚੇਲਾਮੇਸ਼ਵਰ ਨੇ ਉਨ੍ਹਾਂ ਨੂੰ ਕਲ ਆਉਣ ਲਈ ਕਿਹਾ। ਦਸ ਦਈਏ ਕਿ ਪੰਜਾਬ ਤੋਂ ਸਾਂਸਦ ਪ੍ਰਤਾਪ ਸਿੰਘ ਬਾਜਵਾ ਅਤੇ ਗੁਜਰਾਤ ਤੋਂ ਸਾਂਸਦ ਅਮੀ ਹਰਸ਼ਾਡੇ ਯਾਗਨਿਕ ਨੇ ਇਹ ਅਰਜ਼ੀ ਦਾਇਰ ਕੀਤੀ ਹੈ।

ਦਸ ਦਈਏ ਕਿ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਇਕੱਠੇ ਮਿਲ ਕੇ ਸੀਜੇਆਈ ਵਿਰੁਧ ਮਹਾਂਦੋਸ਼ ਪ੍ਰਸਤਾਵ ਲਿਆਂਦਾ ਸੀ, ਜਿਸ ਨੂੰ ਸਭਾਪਤੀ ਵੈਂਕਈਆ ਨਾਇਡੂ ਨੇ ਖ਼ਾਰਜ ਕਰ ਦਿਤਾ ਸੀ।