ਬੀ.ਐਸ.ਐਫ਼. ਦੇ 85 ਜਵਾਨ ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਮਾ ਸੁਰੱਖਿਆ ਬਲ ਦੇ 85 ਹੋਰ ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਇਸ ਦੇ ਨਾਲ ਹੀ ਬੀ.ਐਸ.ਐਫ਼. ਦੇ ਕੋਰੋਨਾ ਪੀੜਤ ਜਵਾਨਾਂ ਦੀ ਗਿਣਤੀ 154 ਹੋ ਗਈ ਹੈ।

File Photo

ਨਵੀਂ ਦਿੱਲੀ, 6 ਮਈ: ਸੀਮਾ ਸੁਰੱਖਿਆ ਬਲ ਦੇ 85 ਹੋਰ ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਇਸ ਦੇ ਨਾਲ ਹੀ ਬੀ.ਐਸ.ਐਫ਼. ਦੇ ਕੋਰੋਨਾ ਪੀੜਤ ਜਵਾਨਾਂ ਦੀ ਗਿਣਤੀ 154 ਹੋ ਗਈ ਹੈ। ਇਨ੍ਹਾਂ 'ਚੋਂ 60 ਅਜਿਹੇ ਜਵਾਨ ਹਨ ਜਿਨ੍ਹਾਂ ਨੂੰ ਦਿੱਲੀ ਦੇ ਜਾਮੀਆ ਅਤੇ ਚਾਂਦਨੀ ਮਹਿਲ ਇਲਾਕੇ 'ਚ ਤੈਨਾਤ ਕੀਤਾ ਗਿਆ ਸੀ। ਛੇ ਜਵਾਨ ਪਛਮੀ ਬੰਗਾਲ 'ਚ ਕੇਂਦਰੀ ਟੀਮ ਨਾਲ ਗਏ ਸਨ।

ਘੱਟ ਤੋਂ ਘੱਟ 37 ਪੀੜਤ ਜਵਾਨ ਤ੍ਰਿਪੁਰਾ ਸਰਹੱਦੀ ਖੇਤਰ 'ਚੋਂ ਹਨ। ਬੀ.ਐਸ.ਐਫ਼. ਦੇ ਲਗਭਗ ਢਾਈ ਲੱਖ ਮੁਲਾਜ਼ਮ ਹਨ। ਇਸ ਬਲ 'ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲਗਦੀ ਭਾਰਤ ਦੀ ਸਰਹੱਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਬੁਲਾਰੇ ਅਨੁਸਾਰ ਬਲ ਦੇ ਹੈੱਡਕੁਆਰਟਰ 'ਚ ਦੋ ਮੰਜ਼ਿਲਾਂ ਨੂੰ ਦੋ ਦਿਨ ਪਹਿਲਾਂ ਸੀਲ ਕਰ ਦਿਤਾ ਗਿਆ ਸੀ। ਪਰ ਬੁਧਵਾਰ ਨੂੰ ਉਥੇ ਕੰਮਕਾਜ ਬਹਾਲ ਹੋ ਗਿਆ।  (ਏਜੰਸੀ)