ਕਿਵੇਂ ਵਾਪਰਿਆ ਵਿਸ਼ਾਖਾਪਟਨਮ ਗੈਸ ਲੀਕ ਹਾਦਸਾ, ਸ਼ੁਰੂਆਤੀ ਜਾਂਚ ਰਿਪੋਰਟ ਵਿਚ ਵੱਡਾ ਖੁਲਾਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਾਖਾਪਟਨਮ ਗੈਸ ਲੀਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ।

Photo

ਹੈਦਰਾਬਾਦ: ਵਿਸ਼ਾਖਾਪਟਨਮ ਗੈਸ ਲੀਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਸ਼ੁਰੂਆਤੀ ਜਾਂਚ ਰਿਪੋਰਟ ਵਿਚ ਖੁਲਾਸਾ ਹੋਇਆ ਕਿ ਇਹ ਹਾਦਸਾ ਗੈਸ ਵਾਲਵ ਵਿਚ ਸਮੱਸਿਆ ਕਾਰਨ ਹੋਇਆ ਹੈ। ਵੀਰਵਾਰ ਨੂੰ ਸਵੇਰੇ 2.30 ਵਜੇ ਗੈਸ ਵਾਲਵ ਖਰਾਬ ਹੋ ਗਿਆ ਅਤੇ ਜ਼ਹਿਰੀਲੀ ਗੈਸ ਲੀਕ ਹੋ ਗਈ।

ਇਹ ਸ਼ੁਰੂਆਤੀ ਜਾਂਚ ਰਿਪੋਰਟ ਹੈ। ਫਿਲਹਾਲ, ਅਧਿਕਾਰੀਆਂ ਦੀ ਪੂਰੀ ਟੀਮ ਮਾਮਲੇ ਦੀ ਜਾਂਚ ਕਰੇਗੀ। ਮਾਮਲੇ ਦੀ ਜਾਂਚ ਕਰ ਰਹੇ ਇਕ ਸੀਨੀਅਰ ਅਧਿਕਾਰੀ ਅਨੁਸਾਰ, ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੈਸ ਲਈ ਵਾਲਵ ਕੰਟਰੋਲ ਨੂੰ ਸਹੀ ਤਰ੍ਹਾਂ ਨਹੀਂ ਸੰਭਾਲਿਆ ਗਿਆ ਸੀ। ਜਿਸ ਕਾਰਨ ਇਹ ਲੀਕੇਜ ਹੋਈ।

ਇਸ ਦੇ ਨਾਲ ਹੀ ਫੈਕਟਰੀ ਦੇ ਆਸ ਪਾਸ ਦੇ ਇਲਾਕਾ ਵਾਸੀਆਂ ਨੇ ਫੈਕਟਰੀ ਦਾ ਕੋਈ ਸਾਇਰਨ ਨਹੀਂ ਸੁਣਿਆ। ਇਸ ਕਾਰਨ ਹਾਦਸੇ ਦੀ ਚਪੇਟ ਵਿਚ ਜ਼ਿਆਦਾ ਲੋਕ ਆ ਗਏ। ਵਿਸ਼ਾਖਾਪਟਨਮ ਦੇ ਪਲਾਂਟ ਵਿਚ ਗੈਸ ਲੀਕ ਹੋਣ ਤੋਂ ਬਾਅਦ ਐਲਜੀ ਕੈਮ (LG Chem) ਨੇ ਕਿਹਾ ਹੈ ਕਿ ਗੈਸ ਲੀਕ ਹੋਣ ਦੀ ਸਥਿਤੀ ਹੁਣ ਕੰਟਰੋਲ ਵਿਚ ਹੈ ਅਤੇ ਪੀੜਤਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੰਪਨੀ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਤਾਂ ਜੋ ਸਹੀ ਕਾਰਨਾਂ ਦਾ ਪਤਾ ਲਗ ਸਕੇ। ਜ਼ਿਕਰਯੋਗ ਹੈ ਕਿ ਵਿਸ਼ਾਖਾਪਟਨਮ ਵਿਚ ਇਕ ਫੈਕਟਰੀ ਦੇ ਪਲਾਂਟ ਵਿਚ ਹੋਈ ਗੈਸ ਲੀਕ ਨੇ ਅੱਜ ਹਾਹਾਕਾਰ ਮਚਾ ਦਿੱਤੀ। ਗੈਸ ਲੀਕ ਹੋਣ ਤੋਂ ਬਾਅਦ ਲੋਕ ਸੜਕਾਂ 'ਤੇ ਬੇਹੋਸ਼ ਹੋ ਕੇ ਡਿੱਗਣ ਲੱਗੇ। ਇਸ ਹਾਦਸੇ ਕਾਰਨ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 300 ਲੋਕ ਹਸਪਤਾਲ ਵਿਚ ਭਰਤੀ ਹਨ।