ਕੋਰੋਨਾ ਵਾਇਰਸ ਕਰ ਕੇ ਭੋਪਾਲ 'ਚ ਮਰਨ ਵਾਲਿਆਂ 'ਚ ਜ਼ਿਆਦਾਤਰ ਗੈਸ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਕੋਰੋਨਾ ਵਾਇਰਸ ਨੇ ਸੱਭ ਤੋਂ ਜ਼ਿਆਦਾ ਭੋਪਾਲ ਗੈਸ ਤ੍ਰਾਸਦੀ ਪੀੜਤਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਕ ਸੰਗਠਨ ਨੇ ਦਾਅਵਾ ਕੀਤਾ ਹੈ

File Photo

ਭੋਪਾਲ, 6 ਮਈ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਕੋਰੋਨਾ ਵਾਇਰਸ ਨੇ ਸੱਭ ਤੋਂ ਜ਼ਿਆਦਾ ਭੋਪਾਲ ਗੈਸ ਤ੍ਰਾਸਦੀ ਪੀੜਤਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਕ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਸ਼ਹਿਰ ਅੰਦਰ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਕੁਲ 17 ਲੋਕਾਂ 'ਚੋਂ 15 ਭੋਪਾਲ ਗੈਸ ਤ੍ਰਾਸਦੀ ਦੇ ਪੀੜਤ ਸਨ। ਦੁਨੀਆਂ ਦੀਆਂ ਸੱਭ ਤੋਂ ਭਿਆਨਕ ਉਦਯੋਗਿਕ ਤ੍ਰਾਸਦੀਆਂ 'ਚ ਗਿਣੇ ਜਾਣ ਵਾਲੀ ਇਹ ਘਟਨਾ ਦੋ-ਤਿੰਨ ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਇਸ 'ਚ ਯੂਨੀਅਨ ਕਾਰਬਾਈਡ ਕਾਰਖ਼ਾਨੇ 'ਚੋਂ ਰਿਸੀ ਜ਼ਹਿਰੀਲੀ ਗੈਸ ਕਰ ਕੇ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਪ੍ਰਭਾਵਤ ਹੋਏ ਸਨ।

ਭੋਪਾਲ ਗੈਸ ਪੀੜਤਾਂ ਦੇ ਮੁੜ ਵਸੇਬੇ ਲਈ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਐਨ.ਜੀ.ਓ. ਭੋਪਾਲ ਗਰੁੱਪ ਫ਼ਾਰ ਇਨਫ਼ਰਮੇਸ਼ਨ ਐਂਡ ਐਕਸ਼ਨ ਨੇ ਦਾਅਵਾ ਕੀਤਾ ਸੀ ਕਿ ਸੂਬੇ ਦੀ ਰਾਜਧਾਨੀ 'ਚ ਕੋਰੋਨਾ ਵਾਇਰਸ ਨਾਲ ਹੋਈਆਂ ਕੁਲ 17 ਮੌਤਾਂ 'ਚੋਂ 15 ਲੋਕ ਗੈਸ ਪੀੜਤ ਸਨ। ਹਾਲਾਂਕਿ ਸੂਬਾ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜੇ ਤਕ ਇਨ੍ਹਾਂ ਮੌਤਾਂ ਨੂੰ ਗੈਸ ਪੀੜਤਾਂ ਦੇ ਰੂਪ 'ਚ ਵਰਗੀਕ੍ਰਿਤ ਨਹੀਂ ਕੀਤਾ ਹੈ। ਗੈਸ ਤ੍ਰਾਸਦੀ 'ਚ ਰਿਸੀ ਮਿਕ ਗੈਸ ਨੇ ਲੋਕਾਂ ਦੀ ਸਾਹ ਪ੍ਰਣਾਲੀ ਅਤੇ ਫੇਫੜਿਆਂ 'ਤੇ ਹਮਲਾ ਕੀਤਾ ਸੀ ਅਤੇ ਕੋਰੋਨਾ ਵੀ ਇਨ੍ਹਾਂ ਹੀ ਅੰਗਾਂ ਨੂੰ ਤੇਜ਼ੀ ਨਾਲ ਪ੍ਰਭਾਵਤ ਕਰਦਾ ਹੈ।  (ਪੀਟੀਆਈ)