ਲੰਮੇ ਸਮੇਂ ਮਗਰੋਂ ਵਿਕਰੀ ਖੁੱਲ੍ਹਣ ਤੋਂ ਬਾਅਦ ਸ਼ਰਾਬ ਨੇ ਵਿਖਾਇਆ ਰੰਗ
ਸ਼ਰਾਬ ਦੇ ਨਸ਼ੇ 'ਚ ਪੁੱਤਰ ਨੇ ਮਾਂ ਨੂੰ ਕਤਲ ਕਰ ਦਿਤਾ
File Photo
ਕੋਰਬਾ, 6 ਮਈ: ਛੱਤੀਸਗੜ੍ਹ ਦੇ ਜਾਂਜਗੀਰ ਚਾਂਪਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਸ਼ਰਾਬ ਦੇ ਨਸ਼ੇ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਅਪਣੀ ਮਾਂ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿਤਾ। ਜ਼ਿਕਰਯੋਗ ਹੈ ਕਿ ਤਾਲਾਬੰਦੀ ਕਰ ਕੇ ਸੂਬੇ ਅੰਦਰ ਲੰਮੇ ਸਮੇਂ ਮਗਰੋਂ ਬੀਤੇ ਸੋਮਵਾਰ ਨੂੰ ਹੀ ਸ਼ਰਾਬ ਦੀਆਂ ਦੁਕਾਨਾਂ ਮੁੜ ਖੁੱਲ੍ਹੀਆਂ ਸਨ। ਜਾਂਜਗੀਰ ਚਾਂਪਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਬੁਧਵਾਰ ਨੂੰ ਦਸਿਆ ਕਿ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਹੇਠ ਪੁਟਪੁਰਾ ਪਿੰਡ 'ਚ ਮੰਗਲਵਾਰ ਨੂੰ ਸ਼ਰਾਬ ਦੇ ਨਸ਼ੇ 'ਚ ਅਮ੍ਰਿਤ ਲਾਲ ਗੜੇਵਾਲ (41 ਸਾਲ) ਨੇ ਅਪਣੀ ਮਾਂ ਸੁਖਿਨ ਬਾਈ (60 ਸਾਲ) ਨੂੰ ਲਾਠੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿਤਾ। ਪੁਲਿਸ ਨੇ ਅਮ੍ਰਿਤ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। (ਪੀਟੀਆਈ)