ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.8

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੁੱਧਵਾਰ ਨੂੰ ਵੀ ਆਇਆ ਸੀ ਤੇਜ਼ ਭੂਚਾਲ 

Earthquake

ਗੁਵਾਹਾਟੀ : ਅਸਾਮ ਦੇ ਮੋਰੀਗਾਓਂ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 2.8 ਮਾਪੀ ਗਈ। ਹਾਲਾਂਕਿ ਭੂਚਾਲ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਸਾਮ ਵਿੱਚ ਇੱਕ ਤੇਜ਼ ਭੂਚਾਲ ਆਇਆ ਸੀ।

ਜਾਣਕਾਰੀ ਅਨੁਸਾਰ ਆਸਾਮ ਦੇ ਮੋਰੀਗਾਓਂ ਵਿਚ ਸਵੇਰੇ  6.13 ਵਜੇ ਭੂਚਾਲ ਆਇਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.8 ਮਾਪੀ ਗਈ ਹੈ। ਭੂਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਚਲੇ ਗਏ। ਬਹੁਤ ਸਾਰੇ  ਲੋਕ ਆਪਣੇ ਘਰਾਂ ਵਿੱਚ ਸੁੱਤੇ ਪਏ ਸਨ ਅਤੇ ਉਹਨਾਂ ਨੂੰ ਭੂਚਾਲ ਦੇ ਝਟਕਿਆਂ ਦਾ ਅਹਿਸਾਸ ਨਹੀਂ ਹੋਇਆ।

ਬੁੱਧਵਾਰ ਨੂੰ ਵੀ ਆਇਆ ਸੀ ਤੇਜ਼ ਭੂਚਾਲ 
ਇਸ ਤੋਂ ਪਹਿਲਾਂ ਅਸਮ ਦੇ ਸੋਨੀਤਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਸ਼ਾਮ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.5 ਮਾਪੀ ਗਈ।