ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦਾ ਮਾਮਲਾ: ਸਰਕਾਰ ਦੇ ਜਾਂਚ ਪੈਨਲ ਨੇ ਪਾਈਆਂ ਇਹ ਖਾਮੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਕਈ ਸੂਬਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

Centre Panel Finds Defect In Battery Cells In Almost All EV Fires

 

ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਵੱਲੋਂ ਗਠਿਤ ਕਮੇਟੀ ਨੇ ਇਹਨਾਂ ਗੱਡੀਆਂ ਨੂੰ ਅੱਗ ਲੱਗਣ ਦੇ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਚ ਵੱਡੀ ਖਾਮੀ ਪਾਈ ਗਈ। ਕਮੇਟੀ ਨੇ ਆਪਣੀ ਜਾਂਚ 'ਚ ਪਾਇਆ ਕਿ ਦੇਸ਼ 'ਚ ਲਗਭਗ ਸਾਰੇ ਇਲੈਕਟ੍ਰਿਕ ਦੋਪਹੀਆ ਵਾਹਨਾਂ 'ਚ ਬੈਟਰੀ ਸੈੱਲ ਅਤੇ ਡਿਜ਼ਾਈਨ 'ਚ ਕੁਝ ਸਮੱਸਿਆਵਾਂ ਪਾਈਆਂ ਗਈਆਂ ਹਨ। ਇਹ ਕਮੇਟੀ ਪਿਛਲੇ ਮਹੀਨੇ ਓਕੀਨਾਵਾ ਆਟੋਟੈਕ, ਬੂਮ ਮੋਟਰ, ਪਿਓਰ ਈਵੀ, ਜਤਿੰਦਰ ਈਵੀ ਅਤੇ ਓਲਾ ਇਲੈਕਟ੍ਰਿਕ ਦੇ ਈ-ਸਕੂਟਰਾਂ ਵਿਚ ਅੱਗ ਅਤੇ ਬੈਟਰੀ ਧਮਾਕੇ ਦੇ ਮੱਦੇਨਜ਼ਰ ਬਣਾਈ ਗਈ ਸੀ।

Centre Panel Finds Defect In Battery Cells In Almost All EV Fires

ਸੂਤਰਾਂ ਅਨੁਸਾਰ ਮਾਹਰਾਂ ਨੇ ਤੇਲੰਗਾਨਾ ਵਿਚ ਘਾਤਕ ਬੈਟਰੀ ਵਿਸਫੋਟ ਸਮੇਤ ਲਗਭਗ ਸਾਰੇ ਇਲੈਕਟ੍ਰਿਕ ਵਾਹਨਾਂ ਵਿਚ ਅੱਗ ਲੱਗਣ ਵਿਚ ਬੈਟਰੀ ਸੈੱਲਾਂ ਦੇ ਨਾਲ-ਨਾਲ ਬੈਟਰੀ ਡਿਜ਼ਾਈਨ ਵਿਚ ਖਾਮੀਆਂ ਪਾਈਆਂ ਗਈਆਂ। ਸੂਤਰਾਂ ਦਾ ਕਹਿਣਾ ਹੈ ਕਿ ਟੈਕਨੀਸ਼ੀਅਨ ਹੁਣ ਆਪਣੇ ਵਾਹਨਾਂ ਵਿਚ ਬੈਟਰੀ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਈਵੀ ਨਿਰਮਾਤਾਵਾਂ ਨਾਲ ਵੱਖਰੇ ਤੌਰ 'ਤੇ ਕੰਮ ਕਰਨਗੇ।

Centre Panel Finds Defect In Battery Cells In Almost All EV Fires

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਮਹੀਨੇ ਈਵੀ ਨਿਰਮਾਤਾਵਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਕੰਪਨੀ ਅਪਣੀ ਪ੍ਰਕਿਰਿਆ 'ਚ ਲਾਪਰਵਾਹੀ ਕਰਦੀ ਹੈ ਤਾਂ ਉਸ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਵਿਚ ਹਾਲ ਹੀ ਵਿਚ ਇਕ ਈਵੀ ਇਲੈਕਟ੍ਰਿਕ ਦੋਪਹੀਆ ਵਾਹਨ ਦੀ ਬੈਟਰੀ ਫਟਣ ਨਾਲ ਇਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਦੋ ਹੋਰ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

Centre Panel Finds Defect In Battery Cells In Almost All EV Fires

ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਚ ਘਰ ਵਿਚ ਚਾਰਜ ਕਰਦੇ ਸਮੇਂ ਬੂਮ ਮੋਟਰਜ਼ ਦਾ ਇਕ ਈ-ਸਕੂਟਰ ਫਟਣ ਨਾਲ ਇਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਕੋਟਕੌਂਡਾ ਸ਼ਿਵ ਕੁਮਾਰ ਦੀ ਪਤਨੀ ਅਤੇ ਦੋ ਬੇਟੀਆਂ ਵੀ ਗੰਭੀਰ ਰੂਪ ਵਿਚ ਝੁਲਸ ਗਈਆਂ। ਅੱਗ ਲੱਗਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਬਹੁਤ ਸਾਰੇ ਈਵੀ ਨਿਰਮਾਤਾਵਾਂ ਨੇ ਗਰਮੀਆਂ ਦੇ ਵਿਚਕਾਰ ਖਰਾਬ ਬੈਚ ਵਾਪਸ ਬੁਲਾ ਲਏ ਹਨ। ਓਲਾ ਇਲੈਕਟ੍ਰਿਕ ਨੇ ਇਕ ਬਿਆਨ ਵਿਚ ਕਿਹਾ ਕਿ ਓਲਾ ਇਲੈਕਟ੍ਰਿਕ ਨੇ ਪਹਿਲਾਂ ਹੀ ਸਕੂਟਰਾਂ ਦੇ ਬੈਚ 'ਤੇ ਪ੍ਰੀ-ਇੰਪੈਕਟ ਡਾਇਗਨੌਸਟਿਕਸ ਅਤੇ ਜਾਂਚ ਲਈ 1,441 ਵਾਹਨ ਵਾਪਸ ਬੁਲਾ ਲਏ ਹਨ।

Delhi High Court

ਇਸ ਦੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਇਸ ਹਫ਼ਤੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਲਾਜ਼ਮੀ ਬੀਮੇ ਲਈ ਨਿਰਦੇਸ਼ਾਂ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਬੀਮਾ ਕਵਰੇਜ ਤੋਂ ਇਲਾਵਾ, ਪਟੀਸ਼ਨ ਵਿਚ ਨਿਰਮਾਤਾਵਾਂ ਵੱਲੋਂ ਵਾਹਨ ਦੀ ਭਰੋਸੇਮੰਦ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਓਵਰਹੀਟਿੰਗ ਅਤੇ ਅੱਗ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।