ਇਨਸਾਨੀਅਤ ਸ਼ਰਮਸਾਰ: ਪਾਕਿਸਤਾਨ 'ਚ ਕੁੜੀ ਦੀ ਲਾਸ਼ ਨਾਲ ਕੀਤਾ ਬਲਾਤਕਾਰ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਇਸਲਾਮਾਬਾਦ : ਪਾਕਿਸਤਾਨ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਗੁਜਰਾਤ ਦੇ ਚੱਕ ਕਮਲਾ ਪਿੰਡ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਨਾਬਾਲਗ ਲੜਕੀ ਦੀ ਕਬਰ ਨੂੰ ਪੁੱਟ ਕੇ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ। ਪਾਕਿਸਤਾਨ ਮੁਸਲਿਮ ਲੀਗ (ਪੀਐਮਐਲਐਨ) ਦੇ ਡਿਪਟੀ ਸੈਕਟਰੀ-ਜਨਰਲ ਅਤਾਉੱਲਾ ਤਰਾਰ ਨੇ 6 ਮਈ ਨੂੰ ਟਵਿੱਟਰ 'ਤੇ ਜਾਣਕਾਰੀ ਦਿੱਤੀ ਕਿ 17 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਖਬਰਾਂ ਮੁਤਾਬਕ ਹੈਰਾਨ ਕਰਨ ਵਾਲੀ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਅਗਲੀ ਸਵੇਰ ਆਪਣੀ ਧਾਰਮਿਕ ਰਵਾਇਤਾਂ ਅਨੁਸਾਰ ਕਬਰਿਸਤਾਨ ਗਏ। ਰਿਸ਼ਤੇਦਾਰਾਂ ਨੇ ਕਬਰ ਪੁੱਟੀ ਅਤੇ ਨੰਗੀ ਲਾਸ਼ ਪਈ ਵੇਖੀ। ਲਾਸ਼ 'ਤੇ ਬਲਾਤਕਾਰ ਦੇ ਨਿਸ਼ਾਨ ਸਨ।
ਮ੍ਰਿਤਕ ਲੜਕੀ ਦੇ ਚਾਚਾ ਨੇ ਪੁਲਿਸ ਕੋਲ ਪਹੁੰਚ ਕਰਕੇ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਨੇ ਐਫਆਈਆਰ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਇਹ ਅਜੇ ਵੀ ਅਸਪਸ਼ਟ ਹੈ ਕਿ ਘਟਨਾ ਨੂੰ ਅੰਜਮਾ ਦੇਣ ਵਿੱਚ ਕਿੰਨੇ ਆਦਮੀ ਸ਼ਾਮਲ ਸਨ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮ੍ਰਿਤਕ ਲੜਕੀ, ਜੋ ਕਿ ਮਾਨਸਿਕ ਅਤੇ ਸਰੀਰਕ ਤੌਰ 'ਤੇ ਅਪਾਹਜ ਸੀ, ਦੀ 4 ਮਈ ਨੂੰ ਮੌਤ ਹੋ ਗਈ ਸੀ। ਪਰਿਵਾਰ ਨੇ ਸ਼ਾਮ ਕਰੀਬ 6 ਵਜੇ ਉਸ ਨੂੰ ਧਾਰਮਿਕ ਰਵਾਇਤਾਂ ਅਨੁਸਾਰ ਕਬਰਿਸਤਾਨ ਵਿੱਚ ਦਫ਼ਨਾਇਆ ਅਤੇ ਘਰ ਪਰਤਿਆ।