ਭਾਣਜੀ ਦੇ ਵਿਆਹ ਦੀ ਨਾਨਕ ਛੱਕ ਦੇਣ ਜਾ ਰਹੇ ਨਾਨਕਾ ਪਰਿਵਾਰ ਨਾਲ ਵਾਪਰਿਆ ਹਾਦਸਾ, 10 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

13 ਲੋਕ ਹੋਏ ਜਖ਼ਮੀ

photo

 

ਮੁਰਾਦਾਬਾਦ: ਯੂਪੀ ਦੇ ਮੁਰਾਦਾਬਾਦ ਵਿਚ ਦਲਪਤਪੁਰ-ਕਾਸ਼ੀਪੁਰ ਹਾਈਵੇਅ ਉਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪਿਕਅੱਪ ਗੱਡੀ ਅਤੇ ਡੀਸੀਐਮ ਵਿਚਾਲੇ ਹੋਈ ਟੱਕਰ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ। 13 ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਨਾਨਕਾ ਪਰਿਵਾਰ ਭਾਣਜੀ ਦੇ ਵਿਆਹ ਦੀ ਨਾਨਕ ਛੱਕ ਦੇਣ ਜਾ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਤੇ ਹੋਰ ਅਧਿਕਾਰੀ ਜਖ਼ਮੀਆਂ ਨੂੰ ਦੇਖਣ ਲਈ ਹਸਪਤਾਲ ਪੁੱਜੇ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੁਰਗਿਆਣਾ ਕਮੇਟੀ ਦੇ ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ  

ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਭਗਤਪੁਰ ਥਾਣਾ ਖੇਤਰ ਦੇ ਦਲਪਤ ਪੁਰ-ਕਾਸ਼ੀਪੁਰ ਹਾਈਵੇਅ 'ਤੇ ਖੇਰਖਟੇ ਪਿੰਡ ਨੇੜੇ ਇਕ ਡੀਸੀਐਮ ਗੱਡੀ ਅਤੇ ਪਿਕਅੱਪ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਤੋਂ ਬਾਅਦ ਡੀਸੀਐਮ ਗੱਡੀ ਪਿਕਅੱਪ ’ਤੇ ਪਲਟ ਗਿਆ।

ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਨੇ ਫੁੱਲਾਂ ਵਾਲੀ ਕਾਰ ਨੂੰ ਮਾਰੀ ਟੱਕਰ, ਲਾੜਾ-ਲਾੜੀ ਦੀ ਹੋਈ ਮੌਤ

ਘਟਨਾ ਵਿਚ ਪਿਕਅੱਪ ਸਵਾਰ ਦੋਵੇਂ ਵਾਹਨਾਂ ਦੇ ਹੇਠਾਂ ਦੱਬ ਗਏ। ਇਸ ਘਟਨਾ ਵਿੱਚ ਇਕੋ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 13 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਅਤੇ ਹੋਰ ਲੋਕਾਂ ਨੇ ਵਾਹਨਾਂ ਦੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ।