PM Modi Viral Video: 'ਖ਼ੁਦ ਨੂੰ ਨੱਚਦਾ ਦੇਖ ਮਜ਼ਾ ਆਇਆ', ਜਦੋਂ PM ਮੋਦੀ ਨੇ ਆਪਣੇ ਡਾਂਸ ਦਾ ਐਡਿਟਡ ਵੀਡੀਓ ਕੀਤਾ ਪੋਸਟ
ਵੀਡੀਓ ਵਿਚ ਪ੍ਰਧਾਨ ਮੰਤਰੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇੱਕ ਵੱਡੇ ਇਕੱਠ ਵਿਚ ਨੱਚਦੇ ਹੋਏ ਦਿਖਾਇਆ ਗਿਆ ਹੈ
PM Modi Viral Video: ਨਵੀਂ ਦਿੱਲੀ: ਲੋਕ ਸਭਾ ਚੋਣਾਂ 2024 ਲਈ ਚੱਲ ਰਹੀ ਚੋਣ ਮੁਹਿੰਮ ਦੇ ਦੌਰਾਨ, ਪੀਐਮ ਮੋਦੀ ਨੇ ਆਪਣੇ ਐਕਸ ਹੈਂਡਲ ਤੋਂ ਅਪਣਾ ਡਾਂਸ ਦਾ ਇਕ ਐਡਿਟਡ ਵੀਡੀਓ ਪੋਸਟ ਕੀਤਾ ਹੈ। ਉਸ ਵੀਡੀਓ ਵਿਚ ਪ੍ਰਧਾਨ ਮੰਤਰੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਇੱਕ ਵੱਡੇ ਇਕੱਠ ਵਿਚ ਨੱਚਦੇ ਹੋਏ ਦਿਖਾਇਆ ਗਿਆ ਹੈ। ਪੋਸਟ ਸ਼ੇਅਰ ਕਰਦੇ ਹੋਏ ਪੀਐਮ ਮੋਦੀ ਨੇ ਲਿਖਿਆ ਕਿ ਤੁਹਾਡੇ ਸਾਰਿਆਂ ਵਾਂਗ ਮੈਨੂੰ ਵੀ ਆਪਣੇ ਆਪ ਨੂੰ ਡਾਂਸ ਕਰਦੇ ਦੇਖ ਕੇ ਮਜ਼ਾ ਆਇਆ। ਚੋਣਾਂ ਦੇ ਮੌਸਮ ਦੌਰਾਨ ਅਜਿਹੀ ਰਚਨਾਤਮਕਤਾ ਸੱਚਮੁੱਚ ਖੁਸ਼ੀ ਦੀ ਗੱਲ ਹੈ!
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਨੂੰ ਕ੍ਰਿਸ਼ਨਾ ਨਾਮ ਦੇ ਇੱਕ ਯੂਜ਼ਰ ਨੇ ਪੋਸਟ ਕੀਤਾ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਮੈਂ ਇਹ ਵੀਡੀਓ ਇਸ ਲਈ ਪੋਸਟ ਕਰ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ 'ਦਿ ਡਿਕਟੇਟਰ' ਮੈਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕਰਵਾਉਣਗੇ, ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਵਰਗਾ ਦਿਸਦਾ ਵਿਅਕਤੀ ਸਟੇਜ 'ਤੇ ਪਹੁੰਚਦਾ ਹੈ ਅਤੇ ਉਹ ਲੋਕਾਂ ਵਿਚਾਲੇ ਨੱਚਦਾ ਹੈ। ਇਸ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2024 ਲਈ ਪ੍ਰਚਾਰ ਜ਼ੋਰਾਂ 'ਤੇ ਹੈ।
ਇਸ ਦੌਰਾਨ ਮੰਗਲਵਾਰ ਨੂੰ ਤੀਜੇ ਪੜਾਅ ਲਈ 94 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਪਹਿਲੇ ਪੜਾਅ 'ਚ 102 ਸੀਟਾਂ 'ਤੇ ਅਤੇ ਦੂਜੇ ਪੜਾਅ 'ਚ 88 ਸੀਟਾਂ 'ਤੇ ਵੋਟਿੰਗ ਹੋਈ ਸੀ। ਇਸ ਪੜਾਅ ਤੋਂ ਬਾਅਦ ਦੇਸ਼ ਦੀਆਂ ਅੱਧੀਆਂ ਤੋਂ ਵੱਧ 284 ਸੀਟਾਂ 'ਤੇ ਵੋਟਿੰਗ ਪੂਰੀ ਹੋ ਜਾਵੇਗੀ। ਜਿਨ੍ਹਾਂ 94 ਸੀਟਾਂ 'ਤੇ ਵੋਟਿੰਗ ਹੋਵੇਗੀ, ਉਹ 12 ਰਾਜਾਂ ਦੀਆਂ ਹਨ। ਗੁਜਰਾਤ ਦੀਆਂ 25 ਸੀਟਾਂ 'ਤੇ ਵੱਧ ਤੋਂ ਵੱਧ ਵੋਟਾਂ ਪੈਣਗੀਆਂ, ਜਦਕਿ ਕਰਨਾਟਕ ਦੀਆਂ 14 ਅਤੇ ਮਹਾਰਾਸ਼ਟਰ ਦੀਆਂ 11 ਸੀਟਾਂ 'ਤੇ ਵੋਟਿੰਗ ਹੋਵੇਗੀ।