ਛੋਟੇ ਸ਼ਹਿਰ ਤੇ ਪਿੰਡ ਵੀ ਬਣਨ ਲੱਗੇ ਸਟਾਰਟਅੱਪ ਕੇਂਦਰ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਨੌਜਵਾਨ ਉਦਮੀਆਂ ਨਾਲ ਸੰਵਾਦ ਰਚਾਉਂਦਿਆਂ ਕਿਹਾ ਕਿ ਸਰਕਾਰ ਨੇ ਸਟਾਰਟਅੱਪ ਲਈ ਪੂੰਜੀ ਹਾਸਲ ਕਰਨੀ ਅਤੇ ਇਨ੍ਹਾਂ ਨੂੰ ...

Narendra Modi

ਨਵੀਂ ਦਿੱਲੀ,  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਨੌਜਵਾਨ ਉਦਮੀਆਂ ਨਾਲ ਸੰਵਾਦ ਰਚਾਉਂਦਿਆਂ ਕਿਹਾ ਕਿ ਸਰਕਾਰ ਨੇ ਸਟਾਰਟਅੱਪ ਲਈ ਪੂੰਜੀ ਹਾਸਲ ਕਰਨੀ ਅਤੇ ਇਨ੍ਹਾਂ ਨੂੰ ਚਲਾਉਣ ਦੇ ਨਿਯਮ ਆਸਾਨ ਕਰ ਦਿਤੇ ਹਨ  ਜਿਸ ਦੇ ਸਿੱਟੇ ਵਜੋਂ ਹੁਣ ਛੋਟੇ ਸ਼ਹਿਰ ਤੇ ਪਿੰਡ ਵੀ ਅਜਿਹੇ ਉਦਮਾਂ ਦੇ ਕੇਂਦਰ ਬਣਨ ਲੱਗੇ ਹਨ। ਹੁਣ ਅਜਿਹੇ ਉਦਮ ਵੱਡੇ ਸ਼ਹਿਰਾਂ ਤਕ ਸੀਮਤ ਨਹੀਂ ਅਤੇ ਸਰਕਾਰ ਨੌਜਵਾਨਾਂ ਨੂੰ ਇਸ ਪਾਸੇ ਪ੍ਰੇਰਿਤ ਕਰਨ ਲੱਗੀ ਹੈ। ਇਸ ਸੰਵਾਦ ਵਿਚ ਦੇਹਰਾਦੂਨ, ਰਾਏਪਰ ਅਤੇ ਗੁਹਾਟੀ ਵਰਗੇ ਸ਼ਹਿਰਾਂ ਦੇ ਨੌਜਵਾਨ ਉਦਮੀਆਂ ਨੇ ਹਿੱਸਾ ਲਿਆ।

ਮੋਦੀ ਨੇ ਕਿਹਾ ਕਿ ਸਟਾਰਟਅੱਪ ਲਈ 'ਮੇਕ ਇਨ ਇੰਡੀਆ' ਨਾਲ ਡਿਜ਼ਾਇਨ ਇਨ ਇੰਡੀਆ ਵੀ ਬਹੁਤ ਜ਼ਰੂਰੀ ਹੈ। ਇਸ ਖੇਤਰ ਵਿਚ ਅੱਗੇ ਵਧਣ ਲਈ ਲੋੜੀਂਦੀ ਪੂੰਜੀ, ਸਾਹਸ ਤੇ ਲੋਕਾਂ ਨਾਲ ਸੰਪਰਕ ਬਹੁਤ ਜ਼ਰੂਰੀ ਹੈ। ਉੁਨ੍ਹਾਂ ਇਹ ਵੀ ਕਿਹਾ ਕਿ ਇਕ ਸਮਾਂ ਅਜਿਹਾ ਸੀ ਜਦੋਂ ਸਟਾਰਟਅੱਪ ਕੇਵਲ ਡਿਜੀਟਲ ਅਤੇ ਤਕਨੀਕੀ ਆਧੁਨਿਕੀਕਰਨ ਤਕ ਸੀਮਤ ਸੀ ਪਰ ਹੁਣ ਖੇਤੀਬਾੜੀ ਤੇ ਹੋਰ ਖੇਤਰ ਵੀ ਇਸ ਦੇ ਦਾਇਰੇ ਵਿਚ ਆ ਰਹੇ ਹਨ। ਖੇਤੀ ਖੇਤਰ ਵਿਚ ਕਿਵੇਂ ਤਬਦੀਲੀ ਲਿਆਂਦੀ ਜਾ ਸਕਦੀ ਹੈ, ਇਸ ਬਾਰੇ ਸਰਕਾਰ ਨੌਜਵਾਨਾਂ ਨਾਲ ਵਿਚਾਰ ਕਰ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਨਵੇਂ ਉਦਮੀਆਂ ਨੂੰ ਇਸ ਖੇਤਰ ਵਿਚ ਉਤਸ਼ਾਹਤ ਕਰਨ ਲਈ ਯੋਜਨਾ ਪੇਸ਼ ਕੀਤੀ ਸੀ ਅਤੇ ਇਸ ਦਾ ਉਦੇਸ਼ ਕਰ ਰਿਆਇਤਾਂ, ਇੰਸਪੈਕਟਰ ਮੁਕਤ ਸਾਸ਼ਨ ਅਤੇ ਪੂੰਜੀਗਤ ਲਾਭ ਕਰ ਮੁਕਤ ਕਰਕੇ ਉਤਸ਼ਾਹਤ ਕਰਨਾ ਸੀ। ਇਸ ਮੰਤਵ ਲਈ 10000 ਕਰੋੜ ਰੁਪਏ ਦਾ ਫ਼ੰਡ ਕਾਇਮ ਕੀਤਾ ਗਿਆ ਹੈ। ਸਟਾਰਟਅੱਪ ਉਦਮੀ ਅਪਣੇ ਉਤਪਾਦ ਸਰਕਾਰ ਨੂੰ ਵੇਚ ਸਕਦੇ ਹਨ। (ਏਜੰਸੀ)